10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਬੰਧ ਹੇਠ ਚੱਲ ਰਹੇ ਸਿਲਾਈ ਸੈਂਟਰ 'ਚੋਂ ਪਾਸ ਸਿਖਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ <br/>

ਸਿਲਾਈ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫ਼ਿਕੇਟ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਮੁਨੀਸ਼ <br/> 17-10-2025
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)–ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਚੱਲ ਰਹੇ ਮਾਈ ਭਾਗੋ ਜੀ ਫ੍ਰੀ ਸਿਲਾਈ ਸਿਖਲਾਈ ਸੈਂਟਰ 'ਚੋਂ 6 ਮਹੀਨੇ ਦੇ ਕੋਰਸ ਦੌਰਾਨ ਸਿਲਾਈ ਸਿਖਿਆ ਪ੍ਰਾਪਤ ਕਰਨ ਉਪਰੰਤ ਲਿਖਤ ਅਤੇ ਪ੍ਰੈਕਟੀਕਲ ਟੈੱਸਟ 'ਚੋਂ ਪਾਸ ਹੋਣ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਤੱਕ ਸੈਂਕੜੇ ਬੱਚੀਆਂ ਅਤੇ ਔਰਤਾਂ ਇਸ ਸੈਂਟਰ 'ਚੋਂ ਸਿਖਲਾਈ ਪ੍ਰਾਪਤ ਕਰ ਕੇ ਆਪਣਾ ਪਰਿਵਾਵਾਂ ਦਾ ਆਰਥਿਕ ਤੌਰ 'ਤੇ ਸਹਾਰਾ ਬਣ ਕੇ, ਮਦਦਗਾਰ ਸਾਬਤ ਹੋ ਰਹੀਆਂ ਹਨ | ਉਨ੍ਹਾਂ ਕਿਹਾ ਪ੍ਰਬੰਧਕ ਕਮੇਟੀ ਦਾ ਮੰਤਵ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਧਰਮ, ਸਮਾਜ, ਮਾਨਵਤਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ, ਜਿਸ ਲਈ ਹਮੇਸ਼ਾਂ ਹੀ ਚੜ੍ਹਦੀ ਕਲਾ ਨਾਲ ਉਪਰਾਲੇ ਕੀਤੇ ਜਾਂਦੇ ਰਹਿਣਗੇ | ਇਸ ਮੌਕੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਪਰਮਿੰਦਰ ਕੌਰ, ਪਿ੍ਤਪਾਲ ਕੌਰ, ਜਸਬੀਰ ਕੌਰ, ਅਵਿਨਾਸ਼ ਕੌਰ, ਗੁਰਿੰਦਰ ਕੌਰ ਅਤੇ ਸਿਲਾਈ ਸੈਂਟਰ ਦੀ ਮੁਖੀ ਜਯੋਤੀ ਕੌਰ ਨੇ ਪਾਸ ਹੋਈਆਂ ਸਿੱਖਿਆਰਥਣਾਂ ਨੂੰ ਸਰਟੀਫ਼ਿਕੇਟ ਦਿੱਤੇ ਅਤੇ ਚੰਗੇ ਭਵਿੱਖ ਦੀ ਅਸੀਸ ਦਿੱਤੀ |

ਪਿਛਲੀ ਖ਼ਬਰ ਪੈਨਸ਼ਨਰਾਂ ਨੇ ਮੀਟਿੰਗ 'ਚ ਮੁਸ਼ਕਿਲਾਂ ਸੰਬੰਧੀ ਕੀਤੀਆਂ ਵਿਚਾਰਾਂ <br/> ਅਗਲੀ ਖ਼ਬਰ ਬੀਬੀ ਇਕਬਾਲ ਕੌਰ ਦੇ ਪੋਤਰੇ ਨਮਿਤ ਅੰਤਿਮ ਅਰਦਾਸ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।