02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਿਸ਼ਨਗੜ੍ਹ 'ਚ ਚੋਰਾਂ ਦੇ ਹੌਂਸਲੇ ਬੁਲੰਦ, ਘਰ ਮੂਹਰੇ ਖੜ੍ਹਾ ਮੋਟਰਸਾਈਕਲ ਕੀਤਾ ਚੋਰੀ <br/>

ਅਜੀਤ ਡੈਸਕ 18-10-2025
ਕਿਸ਼ਨਗੜ੍ਹ 17 ਅਕਤੂਬਰ (ਹੁਸਨ ਲਾਲ)-ਪੁਲਿਸ ਚੌਂਕੀ ਕਿਸ਼ਨਗੜ੍ਹ ਪਿੰਡ 'ਚ ਹੁੰਦਿਆਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਕਿਸ਼ਨਗੜ੍ਹ 'ਚ ਚੋਰੀ ਦੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਦੀ ਤਾਜ਼ਾ ਉਦਾਹਰਨ ਬੀਤੇ ਦਿਨ ਦਿਹਾੜੇ ਇੱਕ ਚੋਰ ਵੱਲੋਂ ਘਰ ਦੇ ਮੂਹਰੇ ਖੜ੍ਹਾ ਮੋਟਰਸਾਈਕਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਰਾਜਨ ਸ਼ਰਮਾ ਪੁੱਤਰ ਜਗਦੀਸ਼ ਰਾਮ ਨਿਵਾਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਕਰੀਬ 2 ਵਜੇ ਆਪਣੀ ਦੁਕਾਨ ਤੋਂ ਘਰ ਨੂੰ ਆਪਣੇ ਮੋਟਰਸਾਈਕਲ 'ਤੇ ਆਇਆ ਤੇ ਘਰ ਦੇ ਗੇਟ ਅੱਗੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 08 ਈਐਸ 3204 ਖੜ੍ਹਾ ਕਰਕੇ ਘਰ ਅੰਦਰ ਆਪਣੀ ਕਾਰ ਵਿੱਚ ਕਿਸੇ ਜਰੂਰੀ ਕੰਮ ਲਈ ਚਲਾ ਗਿਆ | ਜਦੋਂ ਉਹ ਕਰੀਬ ਤਿੰਨ ਘੰਟੇ ਬਾਅਦ ਵਾਪਸ ਘਰ ਆਇਆ ਤਾਂ ਉਸ ਨੇ ਆਪਣਾ ਮੋਟਰਸਾਈਕਲ ਦੇਖਿਆ ਤਾਂ ਉਕਤ ਜਗ੍ਹਾ ਤੇ ਨਹੀਂ ਸੀ ਉਸ ਨੇ ਇਧਰ ਉਧਰ ਦੇਖਿਆ ਤਾਂ ਮੋਟਰਸਾਈਕਲ ਨਹੀਂ ਮਿਲਿਆ | ਜਦੋਂ ਉਸ ਨੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖ਼ੀ ਤਾਂ ਪਤਾ ਲੱਗਾ ਕਿ ਇੱਕ ਨੌਜਵਾਨ ਵੱਲੋਂ ਆਉਂਦਿਆਂ ਹੀ ਮੌਕਾ ਭਾਲਦੇ ਹੋਏ ਉਸ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਲੇਕਿਨ ਕਿਸ਼ਨਗੜ੍ਹ ਦੀ ਪੁਲਿਸ ਕੁੰਭਕਰਨੀ ਨੀਂ ਸੁੱਤੀ ਹੋਈ ਹੈ | ਇਸ ਸਬੰਧੀ ਪੀੜਿਤ ਵਿਅਕਤੀ ਵੱਲੋਂ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਕਿਸ਼ਨਗੜ੍ਹ 'ਚ ਚੋਰੀ ਕਈ ਹੋਰ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਏ ਵਿਸ਼ੇਸ਼ ਗ... ਅਗਲੀ ਖ਼ਬਰ ਤਨਖਾਹ ਨਾ ਮਿਲਣ ਕਾਰਨ ਜੰਗਲਾਤ ਵਿਭਾਗ ਦੇ ਫੀਲਡ ਕਾਮੇ ਇਸ ਵਾਰ ਮਨਾਉਣਗੇ ਕਾਲੀ ਦਿਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।