02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੇਵਾ-ਮੁਕਤ ਰੇਲਵੇ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਾਂ ਲਈ ਸ਼ਿਕਾਇਤ ਨਿਵਾਰਨ ਅਦਾਲਤ 'ਚ 30 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ਅਰਜ਼ੀਆਂ-ਭੱਲਾ

ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੇਵਾ ਮੁਕਤ ਰੇਲਵੇ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਪੈਨਸ਼ਨ ਅਦਾਲਤ ਹਰ ਸਾਲ ਵਾਂਗ, 15 ਦਸੰਬਰ ਨੂੰ ਸਾਰੇ ਡਵੀਜ਼ਨਾਂ ਦੇ ਮੁੱਖ ਦਫ਼ਤਰਾਂ ਵਿਚ ਹੋਵੇਗੀ | ਇਹ ਜਾਣਕਾਰੀ ਟਰੇਡ ਯੂਨੀਅਨ ਦੇ ਆਗੂ ਰਮੇਸ਼ ਭੱਲਾ ਨੇ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਨਿਵਾਰਨ ਅਦਾਲਤ 'ਚ ਪੈਨਸ਼ਨ ਨਾਲ ਸਬੰਧਿਤ ਸਾਰੇ ਮੁੱਦਿਆਂ ਦਾ ਹੱਲ ਲੋੜ ਅਨੁਸਾਰ ਕੀਤਾ ਜਾਵੇਗਾ¢ ਸ਼ਿਕਾਇਤ ਵਾਲਾ ਕੋਈ ਵੀ ਕਰਮਚਾਰੀ ਜਾਂ ਪਰਿਵਾਰ ਆਪਣੀ ਅਰਜ਼ੀ ਸੀਨੀਅਰ ਡਵੀਜ਼ਨਲ ਪਰਸਨਲ ਅਫ਼ਸਰ, ਫ਼ਿਰੋਜ਼ਪੁਰ ਕੋਲ ਜਮਾਂ ਕਰਵਾਏਗਾ¢ ਅਰਜ਼ੀ 30 ਅਕਤੂਬਰ, 2025 ਤੋਂ ਪਹਿਲਾਂ ਫ਼ਿਰੋਜ਼ਪੁਰ ਵਿਖੇ ਸਿੰਗਲ ਵਿੰਡੋ ਵਿਚ ਜਮਾਂ ਕਰਵਾਈ ਜਾ ਸਕਦੀ ਹੈ | ਜੇਕਰ ਕਿਸੇ ਕਰਮਚਾਰੀ ਨੂੰ ਕੋਈ ਮੁਸ਼ਕਲ ਆ ਰਹੀ ਹੈ, ਤਾਂ ਉਹ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਹੱਲ ਲੱਭਣ ਲਈ ਉਨ੍ਹਾਂ ਨਾਲ ਨਿੱਜੀ ਤÏਰ 'ਤੇ ਸੰਪਰਕ ਕਰ ਸਕਦੇ ਹਨ¢
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਏ ਵਿਸ਼ੇਸ਼ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।