07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

69ਵੀਆਂ ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਅੰਡਰ 17 ਸਾਲ ਵਰਗ 'ਚੋਂ ਜਲੰਧਰ ਬਣਿਆ ਚੈਂਪੀਅਨ <br/>

ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਮੁਕਾਬਲੇ 'ਚੋਂ ਚੈਂਪੀਅਨ ਬਣੀ ਜਲੰਧਰ ਦੀ ਟੀਮ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਰਾਜੀਵ ਜੋਸ਼ੀ ਨਾਲ ਸੁਰਿੰਦਰ ਕੁਮਾਰ, ਅਮਨਦੀਪ ਕੌਂਡਲ, ਪਿ੍ੰ ਸੁਖਦੇਵ ਲਾਲ ਬੱਬਰ, ਪਿ੍ੰ ਯੋਗੇਸ਼ ਕੁਮਾਰ | ਤਸਵੀਰ:-ਮੁਨੀਸ਼ <br/> 19-10-2025
ਜਲੰਧਰ, 18 ਅਕਤੂਬਰ (ਡਾ. ਜਤਿੰਦਰ ਸਾਬੀ) 69ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ 14, 17 ਤੇ 19 ਸਾਲ ਵਰਗ ਦੇ ਮੁਕਾਬਲੇ ਜੋ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕਰਵਾਏ ਗਏ | ਅੰਡਰ 17 ਸਾਲ ਵਰਗ ਵਿਚੋਂ ਮੇਜਬਾਨ ਜਲੰਧਰ ਨੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ | ਗੁਰਦਾਸਪੁਰ ਨੇ ਦੂਜਾ ਤੇ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 14 ਸਾਲ ਵਰਗ ਦੇ ਵਿਚੋਂ ਗੁਰਦਾਸਪੁਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 19 ਸਾਲ ਵਰਗ ਦੇ ਮੁਕਾਬਲੇ ਵਿਚੋਂ ਗੁਰਦਾਸਪੁਰ ਨੇ ਪਹਿਲਾ, ਜਲੰਧਰ ਨੇ ਦੂਜਾ ਤੇ ਮੋਹਾਲੀ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਉਪ ਜਿਲਾ ਸਿੱਖਿਆ ਅਫਸਰ (ਸ) ਜਲੰਧਰ ਰਾਜੀਵ ਜੋਸ਼ੀ ਨੇ ਕੀਤੀ ਤੇ ਉਨ੍ਹਾਂ ਨੇ ਇਸ ਮੌਕੇ ਅੰਤਰ ਜ਼ਿਲ੍ਹਾ ਕੁਰਾਸ਼ ਟੂਰਨਾਮੈਂਟ ਦੇ ਚੰਗੇ ਤੇ ਵਧਾਈ ਆਯੋਜਨ ਲਈ ਸਟੇਟ ਐਵਾਰਡੀ ਸੁੁਰਿੰਦਰ ਕੁਮਾਰ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਪਿ੍ੰਸੀਪਲ ਸੁਖਦੇਵ ਲਾਲ ਬੱਬਰ, ਪਿ੍ੰਸੀਪਲ ਯੋਗੇਸ਼ ਕੁਮਾਰ, ਅਮਨਦੀਪ ਕੌਂਡਲ, ਸੁਰਿੰਦਰਪਾਲ ਸਿੰਘ, ਇਕਬਾਲ ਸਿੰਘ, ਸੁਰਜੀਤ ਵਾਲੀਆ, ਪਵਨ ਕੁਮਾਰ, ਆਸ਼ਾ, ਓਮਾ ਦੱਤਾ, ਪ੍ਰੀਆ, ਨਿਸ਼ਾ, ਵਿਸ਼ਾਲ ਸ਼ਰਮਾ, ਨਰੇਸ਼ ਕੁਮਾਰ, ਸੁਲਿੰਦਰ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪੁਲਿਸ ਅਤੇ ਨਿਗਮ ਕਮਿਸ਼ਨਰ ਨੂੰ ਪਟਾਕਾ ਮਾਰਕੀਟ ਲਈ ਸੁਰੱਖਿਆ ਪੱਖੋਂ ਅਤੇ ਹੋਰ ਲੋੜੀਂਦੇ ਪ... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਵਿਖੇ ਦੀਵੇ ਸਜਾਉਣ ਸੰਬੰਧੀ ਪੋ੍ਰਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।