07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਵਾਮੀ ਸਰੂਪਾ ਨੰਦ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ <br/>

ਅਜੀਤ ਡੈਸਕ 19-10-2025
ਘੁਮਾਣ, 18 ਅਕਤੂਬਰ (ਬੰਮਰਾਹ)-ਮਹਾਨ ਤਪਸਵੀ ਬ੍ਰਹਮ ਗਿਆਨੀ ਸੁਆਮੀ ਸਰੂਪਾ ਨੰਦ ਦੀ ਯਾਦ 'ਚ 42ਵੀਂ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ (ਚੱਕ ਚਾਓ) ਨੇੜੇ ਘੁਮਾਣ ਵਿਖੇ 26 ਅਕਤੂਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ 24 ਅਕਤੂਬਰ ਨੂੰ 51 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ ਅਤੇ 26 ਅਕਤੂਬਰ ਨੂੰ ਭੋਗ ਪੈਣਗੇ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਣਜੀਤ ਸਿੰਘ ਬੱਲੜਵਾਲ, ਭਾਈ ਜਤਿੰਦਰ ਸਿੰਘ ਟਾਂਡਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 25 ਤੇ 26 ਅਕਤੂਬਰ ਨੂੰ ਸਵਾਮੀ ਸਰੂਪਾ ਨੰਦ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | 25 ਅਕਤੂਬਰ ਸਵੇਰੇ 10 ਵਜੇ ਤੋਂ ਕਬੱਡੀ ਦੇ 65 ਕਿਲੋ ਵਰਗ ਦੇ ਮੈਚ ਹੋਣਗੇ ਅਤੇ 26 ਅਕਤੂਬਰ ਨੂੰ ਕਬੱਡੀ ਕੱਪ ਵਿਚ ਗੱਗੀ ਲੋਪੋਕੇ, ਸੰਦੀਪ ਨੰਗਲ ਅੰਬੀਆਂ ਕਲੱਬ ਮਾਲਵਾ, ਬਾਬਾ ਨਾਮਦੇਵ ਕਲੱਬ ਘਮਾਣ, ਸ਼ਕਰਪੁਰ ਕਬੱਡੀ ਕਲੱਬ, ਪਰਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਵਿਚਕਾਰ ਕਬੱਡੀ ਦੇ ਫ਼ਸਵੇਂ ਮੁਕਾਬਲੇ ਹੋਣਗੇ, ਜਿਸ ਵਿਚ ਖਿਡਾਰੀਆਂ ਨੂੰ ਪਹਿਲਾ ਇਨਾਮ 1 ਲੱਖ 25 ਹਜ਼ਾਰ, ਦੂਸਰਾ ਇਕ ਲੱਖ, ਤੀਸਰਾ ਅਤੇ ਚੌਥਾ 80-80 ਹਜ਼ਾਰ ਨਕਦ ਰਾਸ਼ੀ ਦਿੱਤੀ ਜਾਵੇਗੀ | ਬਰਸੀ ਸਮਾਗਮਾਂ ਨੂੰ ਸਮਰਪਿਤ 26 ਅਕਤੂਬਰ ਨੂੰ ਮੁਫ਼ਤ ਮੈਡੀਕਲ ਕੈਂਪ ਅਕਾਲ ਹਸਪਤਾਲ ਘੁਮਾਣ ਅਤੇ ਕੇ.ਡੀ. ਹਸਪਤਾਲ ਤੇ ਬਲੱਡ ਬੈਂਕ ਪਠਾਨਕੋਟ ਵਲੋਂ ਲਗਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਵਿਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਵਾਮੀ ਗੁਰਬਖਸ਼ ਦੇਵੀ ਕਰਨਗੇ | ਇਸ ਮੌਕੇ ਬਾਬਾ ਰਾਮਦਾਸ ਜੀ, ਬਾਬਾ ਕਿ੍ਸ਼ਨਾ ਨੰਦ ਜੀ, ਬਾਬਾ ਪ੍ਰੇਮ ਦਾਸ ਜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਹਿੰਦ ਨੇੜੇ ਗ਼ਰੀਬ ਰੱਥ ਰੇਲਗੱਡੀ ਨੂੰ ਲੱਗੀ ਅੱਗ ਅਗਲੀ ਖ਼ਬਰ ਦੀਵਾਲੀ ਮੌਕੇ ਵੀ ਸ਼ਹਿਰ ਵਿਚ ਬੰਦ ਨੇ 10000 ਸਟਰੀਟ ਲਾਈਟਾਂ-ਬੇਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।