03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਿਊਾਸੀਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਵਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਏ.ਡੀ.ਸੀ. ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ <br/>

ਮਿਉਂਸਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਆਗੂ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਰਕਮ ਦਾ ਚੈੱਕ ਏ.ਡੀ.ਸੀ. ਜਸਵੀਰ ਸਿੰਘ ਨੂੰ ਭੇਟ ਕਰਦੇ ਹੋਏ | ਤਸਵੀਰ- ਸੁਖਦੀਪ ਸਿੰਘ <br/> 19-10-2025
ਸ਼ਾਹਕੋਟ, 18 ਅਕਤੂਬਰ (ਸੁਖਦੀਪ ਸਿੰਘ)-ਮਿਉਂਸਪਲ ਪੈਨਸ਼ਨਰ ਵੈਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਆਪਣੀ ਕਿਰਤ-ਕਮਾਈ 'ਚੋਂ ਸਹਿਯੋਗ ਦਿੰਦਿਆਂ ਮੁੱਖ ਮੰਤਰੀ ਰੰਗਲਾ ਪੰਜਾਬ ਰਾਹਤ ਫੰਡ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਵੀਰ ਸਿੰਘ ਨੂੰ 66,500 ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਪੰਜਾਬ ਰਿਟਾ. ਮਿਉਂਸਪਲ ਵਰਕਰ ਯੂਨੀਅਨ ਦੇ ਜੁਆਇੰਟ ਸਕੱਤਰ ਅਤੇ ਮਿਉਂਸਪਲ ਪੈਨਸ਼ਨਰ ਵੈਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਅੱਜ ਤੱਕ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਵਲੋਂ ਆਪਣੇ ਵਲੋਂ ਸਹਿਯੋਗ ਲਈ ਇਹ ਰਾਸ਼ੀ ਭੇਟ ਕੀਤੀ ਗਈ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਮੁੜ ਤੋਂ ਖੁਸ਼ਹਾਲ ਹੋਵੇ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਤਾਰਾ ਸਿੰਘ ਗੁਰਾਇਆ, ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਧਰਮ ਪਾਲ, ਜੁਆਇੰਟ ਸਕੱਤਰ ਜਰਨੈਲ ਸਿੰਘ ਧੰਜੂ, ਖਜ਼ਾਨਚੀ ਲਲਿਤ ਕੁਮਾਰ ਗੁਰਾਇਆ, ਸੀਨੀਅਰ ਆਗੂ ਵਿਨੋਦ ਕੁਮਾਰ, ਮਦਨ ਲਾਲ ਆਦਮਪੁਰ, ਪੈਨਸ਼ਨਰ ਸੈੱਲ ਦੇ ਅਧਿਕਾਰੀ ਅਨੁਜ ਕੁਮਾਰ ਅਤੇ ਏ.ਡੀ.ਸੀ. ਦਫ਼ਤਰ ਦੇ ਸੁਪਰਡੈਂਟ ਮਿਨਾਕਸ਼ੀ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਵਿਖੇ ਦੀਵੇ ਸਜਾਉਣ ਸਬੰਧੀ ਪੋ੍ਰਗਰਾਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਵਿਖੇ ਧੂਮ-ਧਾਮ ਨਾਲ ਮਨਾਈ 'ਦੀਵਾਲੀ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।