03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਐਕਟਿਵਾ ਨੂੰ ਤੇਜ਼ ਰਫ਼ਤਾਰ ਐਕਟਿਵਾ ਨੇ ਮਾਰੀ ਟੱਕਰ, ਔਰਤ ਦੀ ਮੌਤ

ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)-ਆਪਣੀ ਮਾਂ ਨੂੰ ਲੈ ਕੇ ਜਾ ਰਹੇ ਧੀ-ਪੁੱਤਰ ਦੇ ਐਕਟਿਵਾ 'ਚ ਇਕ ਤੇਜ਼ ਰਫ਼ਤਾਰ ਐਕਟਿਵਾ ਚਾਲਕ ਵਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਵਾਪਰੇ ਹਾਦਸੇ ਦੌਰਾਨ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਛਾਮ ਸੰਤੋਸ਼ (60) ਪਤਨੀ ਰਵੀ ਵਾਸੀ ਥਰੀ ਸਟਾਰ ਕਾਲੋਨੀ, ਜਲੰਧਰ ਵਜੋਂ ਦੱਸੀ ਗਈ ਹੈ | ਮਿ੍ਤਕਾ ਦੇ ਪੁੱਤਰ ਸੂਰਜ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ, ਅੱਜ ਉਹ ਆਪਣੀ ਭੈਣ ਦੇ ਨਾਲ ਮਾਂ ਨੂੰ ਲੈ ਕੇ ਪਿਮਸ ਹਸਪਤਾਲ ਦਿਖਾਉਣ ਗਿਆ ਸੀ | ਜਦੋਂ ਉਹ ਹਸਪਤਾਲ ਤੋਂ ਦਵਾਈ ਲੈ ਕੇ ਘਰ ਜਾ ਰਹੇ ਸਨ ਅਤੇ ਉਹ ਬੀ.ਐਮ.ਸੀ. ਚੌਕ ਨੇੜੇ ਗੜ੍ਹਾ ਰੋਡ 'ਤੇ ਪਹੁੰਚੇ, ਤਾਂ ਰੇਡੀਓ ਸਟੇਸ਼ਨ ਵਾਲੀ ਗਲੀ 'ਚੋਂ ਇਕ ਨੌਜਵਾਨ ਤੇਜ਼ ਰਫ਼ਤਾਰ ਐਕਟਿਵਾ ਲੈ ਕੇ ਨਿਕਲਿਆ, ਜਿਸ ਨੇ ਉਨ੍ਹਾਂ ਦੇ ਐਕਟਿਵਾ 'ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਦੌਰਾਨ ਉਹ ਤਿੰਨੋ ਜ਼ਮੀਨ 'ਤੇ ਡਿੱਗ ਗਏ | ਡਿੱਗਦੇ ਹੀ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਐਕਟਿਵਾ ਸਵਾਰ ਮੌਕੇ 'ਤੋਂ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਬੱਸ ਅੱਡਾ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ | ਮਾਮਲੇ ਦੀ ਜਾਂਚ ਕਰ ਰਹੇ ਬੱਸ ਅੱਡਾ ਚੌਂਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ | ਫਿਲਹਾਲ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਨਹੀਂ ਦਿੱਤੇ, ਉਨ੍ਹਾਂ ਕਿਹਾ ਕਿ ਜਿਵੇਂ ਹੀ ਬਿਆਨ ਦਰਜ ਹੁੰਦੇ ਹਨ, ਉਸ ਦੇ ਆਧਾਰ 'ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਸ਼ਹਿਰ ਵਿਚ ਦੀਵਾਲੀ ਨੂੰ ਲੈ ਕੇ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਧਨਤੇਰਸ 'ਤੇ ਖ਼ਰੀਦਦਾਰੀ <br/> ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਅੰਤਰ ਸਕੂਲ ਖੇਡ ਮੁਕਾਬਲੇ 'ਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।