03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ਹਿਰ ਵਿਚ ਦੀਵਾਲੀ ਨੂੰ ਲੈ ਕੇ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਧਨਤੇਰਸ 'ਤੇ ਖ਼ਰੀਦਦਾਰੀ <br/>

ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਸ਼ੈਲੀ)-ਧਨਤੇਰਸ ਦੌਰਾਨ ਸਾਰੇ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਭੀੜ ਰਹੀ | ਲੋਕਾਂ ਨੇ ਸਵੇਰੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਅਤੇ ਫਿਰ ਸ਼ਹਿਰ ਦੀਆਂ ਦੁਕਾਨਾਂ 'ਤੇ ਖਰੀਦਦਾਰੀ ਕੀਤੀ | ਇਸ ਦੌਰਾਨ ਲੋਕਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ, ਭਾਂਡੇ ਅਤੇ ਹੋਰ ਚੀਜ਼ਾਂ ਖਰੀਦੀਆਂ | ਦੇਰ ਸ਼ਾਮ ਤੱਕ ਸ਼ਹਿਰ ਦੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਵਾਲੇ ਲੋਕ ਲਗਾਤਾਰ ਖਰੀਦਦਾਰੀ ਕਰਦੇ ਰਹੇ | ਦਿਨ ਭਰ ਗਹਿਣਿਆਂ ਅਤੇ ਭਾਂਡਿਆਂ ਦੀਆਂ ਦੁਕਾਨਾਂ 'ਤੇ ਭੀੜ ਰਹੀ, ਲੋਕ ਨਵੇਂ ਗਹਿਣੇ ਅਤੇ ਭਾਂਡੇ ਖਰੀਦ ਰਹੇ ਸਨ | ਇਸੇ ਤਰ੍ਹਾਂ ਹੀ ਦੀਵਾਲੀ ਨੂੰ ਲੈਕੇ ਸ਼ਹਿਰ ਵਿਚ ਰੌਣਕਾਂ ਦੇਖਆਂ ਜਾ ਰਹੀਆਂ ਹਨ | ਲੋਕ ਦੀਵਾਲੀ ਸਬੰਦੀ ਵੀ ਖਰੀਦਾਰੀ ਕਰ ਰਹੇ ਹਨ | ਬਾਜ਼ਾਰ ਵਿੱਚ ਸਜਾਵਟੀ ਸਮਾਨ ਅਤੇ ਵੱਖ ਵੱਖ ਡਿਜ਼ਾਈਨਾਂ ਦੇ ਰੰਗ ਬਿਰੰਗੇ ਦੀਵੀਆਂ ਦੀ ਦੁਕਾਨਾ ਲਗਿਆਂ ਹਨ | ਦੀਵਾਲੀ ਦੌਰਾਨ ਜਿਥੇ ਲੋਕ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾਉਂਦੇ ਹਨ ਉਥੇ ਹੀ ਆਪਣੇ ਘਰਾਂ ਦੀ ਸਫਾਈ ਵੀ ਕਰ ਰਹੇ ਹਨ | ਇਸ ਦੌਰਾਨ, ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦੀਵਾਲੀ ਦੇ ਤੋਹਫ਼ੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ | ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿਚ ਰੋਸ਼ਨੀ ਕਰਨ ਲਈ ਦੀਵੇ ਜਗਾਉਂਦੇ ਹਨ ਅਤੇ ਰਾਤ ਸਮੇਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਨ ਅਤੇ ਰਾਤ ਸਮੇਂ ਪਟਾਕੇ ਚਲਾਉਂਦੇ ਹਨ |

ਪਿਛਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੋਈ ਵੀ ਨਹੀਂ ਹੈ। -ਅਲਬਰਟ ਆਈਨਸਟਾ... ਅਗਲੀ ਖ਼ਬਰ ਐਕਟਿਵਾ ਨੂੰ ਤੇਜ਼ ਰਫ਼ਤਾਰ ਐਕਟਿਵਾ ਨੇ ਮਾਰੀ ਟੱਕਰ, ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।