19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਦੀ ਰਾਤ ਨੌਜਵਾਨ ਦੀ ਹੱਤਿਆ ਮਾਮਲੇ 'ਚ 6 ਗਿ੍ਫ਼ਤਾਰ <br/>

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)-ਪੁਰਾਣੀ ਰੰਜਿਸ਼ ਦੇ ਚਲਦਿਆਂ ਦੀਵਾਲੀ ਦੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਵਿਅਕਤੀਆਂ ਵਲੋਂ ਇਕ ਨੌਜਵਾਨ ਕੁਸ਼ ਉਰਫ਼ ਅਨੂੰ (38) ਪੁੱਤਰ ਪਰਵੀਨ ਕੁਮਾਰ ਵਾਸੀ ਮੁਹੱਲਾ ਲੇਬਰ ਕਾਲੋਨੀ, ਅਰਬਨ ਅਸਟੇਟ, ਫੇਜ਼-1, ਜਲੰਧਰ ਦੀ ਹੱਤਿਆ ਕਰ ਦਿੱਤੀ ਸੀ | ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿ੍ਤਕ ਦੇ ਭਰਾ ਨਿਖਿਲ ਦੇ ਬਿਆਨਾਂ ਦੇ ਆਧਾਰ 'ਤੇ 9 ਵਿਅਕਤੀਆਂ ਵੀਰੂ ਪੁੱਤਰ ਦੀਪਕ ਕੁਮਾਰ ਵਾਸੀ ਲੇਬਰ ਕਾਲੋਨੀ, ਜਲੰਧਰ, ਕਮਲ ਉਰਫ਼ ਮਿੱਠਾ ਪੁੱਤਰ ਰਵਿੰਦਰ ਕੁਮਾਰ ਵਾਸੀ ਗੜ੍ਹਾ, ਜਲੰਧਰ, ਸੀਮਾ ਪਤਨੀ ਦੀਪਕ ਕੁਮਾਰ, ਅੰਸ਼ ਪੁੱਤਰ ਦੀਪਕ ਕੁਮਾਰ, ਵੰਸ਼ ਪੁੱਤਰ ਵਿੱਕੀ ਵਾਸੀ ਗੜ੍ਹਾ, ਹਰਮਨਪ੍ਰੀਤ ਸਿੰਘ ਉਰਫ਼ ਕੁਲਦੀਪ ਸਿੰਘ ਵਾਸੀ ਲੇਬਰ ਕਾਲੋਨੀ, ਜਲੰਧਰ, ਅੰਸ਼ ਪੁੱਤਰ ਵੀਨੂੰ ਵਾਸੀ ਕੰਨਿਆਂਵਾਲੀ, ਗੜ੍ਹਾ, ਦਮਨ ਪੁੱਤਰ ਰਵੀ ਕੁਮਾਰ ਵਾਸੀ ਫੱਗੂ ਮੁਹੱਲਾ, ਗੜ੍ਹਾ ਅਤੇ ਨੰਨੂੰ ਉਰਫ਼ ਵਿਨੇ ਪੁੱਤਰ ਕੀਮਤੀ ਕੁਮਾਰ ਵਾਸੀ ਜਲੰਧਰ ਕੈਂਟ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਕੁਸ਼ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਪਰਿਵਾਰ ਵਲੋਂ ਜਿਸ ਦਾ ਸਸਕਾਰ ਕਰ ਦਿੱਤਾ ਗਿਆ ਹੈ | ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਮੁਲਜ਼ਮਾਂ 'ਚੋਂ 6 ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਸੰਬੰਧੀ ਵੀਰਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀ ਪੱਤਰਕਾਰ ਸੰਮੇਨਲ ਕਰਕੇ ਖੁਲਾਸਾ ਕਰਨਗੇ |
ਪੀੜਤਾਂ ਨੇ ਕਿਹਾ ਸ਼ਿਕਾਇਤ 'ਤੇ ਆਈ ਪੁਲਿਸ ਨੇ ਨਹੀਂ ਕੀਤੀ ਸਮੇਂ 'ਤੇ ਕਾਰਵਾਈ
ਪੀੜਤ ਪਰਿਵਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਰਾਤ 8.30 ਵਜੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਮਾਰੀਆਂ, ਜਿਸ ਨਾਲ ਘਰ ਦਾ ਬਹੁਤ ਨੁਕਸਾਨ ਹੋ ਗਿਆ | ਉਨ੍ਹਾਂ ਵਲੋਂ ਤੁਰੰਤ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੂੰ ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ, ਪਰ ਪੁਲਿਸ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ | ਜਦੋਂ ਪੁਲਿਸ ਪਾਰਟੀ ਚਲੇ ਗਈ, ਤਾਂ ਵਾਰ-ਵਾਰ ਹਮਲਾਵਰ ਆ ਕੇ ਉਨ੍ਹਾਂ 'ਤੇ ਹਮਲੇ ਕਰਦੇ ਰਹੇ, ਇਹ ਸਿਲਸਿਲਾ ਰਾਤ ਕਰੀਬ 3 ਵਜੇ ਤੱਕ ਚੱਲਦਾ ਰਿਹਾ | ਪੀੜਤਾਂ ਨੇ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਹੀ ਕਾਰਵਾਈ ਕਰ ਦਿੰਦੀ ਤਾਂ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਨਾ ਪੈਂਦਾ |

ਪਿਛਲੀ ਖ਼ਬਰ ਕਾਲੋਨੀਆਂ ਦੀਆਂ ਤੰਗ ਗਲੀਆਂ 'ਚ ਵੀ ਓਵਰਲੋਡ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ਵਧੀ <br/> ਅਗਲੀ ਖ਼ਬਰ ਕੋਟਲੀ ਦੀ ਨਿਯੁਕਤੀ ਨਾਲ ਜਲੰਧਰ ਦਾ ਮਾਣ ਵਧਿਆ-ਅਸ਼ਵਨ ਭੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।