19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਾਲੋਨੀਆਂ ਦੀਆਂ ਤੰਗ ਗਲੀਆਂ 'ਚ ਵੀ ਓਵਰਲੋਡ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ਵਧੀ <br/>

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਚੰਦੀਪ ਭੱਲਾ)-ਸ਼ਹਿਰ ਦੇ ਭੀੜਭਾੜ ਵਾਲੇ ਬਾਜ਼ਾਰਾਂ ਸੜਕਾਂ 'ਤੇ ਓਵਰਲੋਡ ਵਾਹਨਾਂ ਦਾ ਆਉਣਾ ਜਾਣਾ ਤੇ ਆਮ ਗੱਲ ਹੈ ਪਰ ਹੁਣ ਸ਼ਹਿਰ ਦੀਆਂ ਕਲੋਨੀਆਂ 'ਚ ਵੀ ਓਵਰਲੋਡ ਵਾਹਨ ਅਤੇ ਵੱਡੀਆਂ ਸਕੂਲ ਬੱਸਾਂ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀਆਂ ਹਨ ਕਿਉਂ ਕਿ ਇਨ੍ਹਾਂ ਦੇ ਕਲੋਨੀਆਂ ਦੀਆਂ ਤੰਗ ਸੜਕਾਂ 'ਤੇ ਆਉਣ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਸ਼ਹਿਰ ਦੀਆਂ ਕਈ ਕਲੋਨੀਆਂ ਅਜਿਹੀਆਂ ਹਨ ਜਿੱਥੇ ਲੋਕਾਂ ਨੇ ਆਪਣੇ ਗੋਦਾਮ ਬਣਾਏ ਹਨ ਉਨ੍ਹਾਂ ਇਲਾਕਿਆਂ 'ਚ ਦਿਓਲ ਨਗਰ, ਨਿਊ ਦਿਓਲ ਨਗਰ, ਰਾਜੂ ਕਲੋਨੀ, ਗੀਤਾ ਕਲੋਨੀ, ਤਿਲਕ ਨਗਰ, ਮਾਡਲ ਹਾਊਸ ਅਤੇ ਹੋਰ ਕਈ ਇਲਾਕੇ ਵੀ ਹਨ ਜਿੱਥੇ ਇਨ੍ਹਾਂ ਗੁਦਾਮਾਂ ਕਰਕੇ ਅਕਸਰ ਓਵਰਲੋਡ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਉਂ ਕਿ ਜਦੋਂ ਵੀ ਓਵਰਲੋਡ ਵਾਹਨ ਕਲੋਨੀਆਂ 'ਚ ਦਾਖਲ ਹੁੰਦੇ ਹਨ ਤੇ ਇਹ ਬਿਜਲੀ ਦੀਆਂ ਤਾਰਾਂ, ਕੇਬਲ ਨੈੱਟਵਰਕ ਜਾਂ ਇੰਟਰਨੈੱਟ ਦੀਆਂ ਤਾਰਾਂ ਤੋੜ ਜਾਂਦੇ ਹਨ ਜਿਸ ਦੀ ਪ੍ਰੇਸ਼ਾਨੀ ਕਲੋਨੀ ਦੇ ਲੋਕਾਂ ਨੂੰ ਝੱਲਣੀ ਪੈਂਦੀ ਹੈ | ਕੁੱਝ ਦਿਨਾਂ ਪਹਿਲਾਂ ਹੀ ਇੱਕ ਓਵਰਲੋਡ ਟਰੱਕ ਵਲੋਂ ਦਿਓਲ ਨਗਰ ਵਿਖੇ ਇਕ ਬਿਜਲੀ ਦੀ ਤਾਰ ਅਤੇ ਇੱਕ ਦੁਕਾਨ ਦੇ ਬਾਹਰ ਬਿਜਲੀ ਦੀ ਤਾਰ ਅਤੇ ਮੀਟਰ ਤੱਕ ਵੀ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਨਵਾਂ ਮੀਟਰ ਲਗਾਉਣ ਦੀ ਪ੍ਰੇਸ਼ਾਨੀ ਉਕਤ ਦੁਕਾਨਦਾਰ ਨੂੰ ਝੱਲਣੀ ਪਈ ਤੇ ਕਈ ਦਿਨਾਂ ਤੱਕ ਪਾਵਰਕਾਮ ਦੇ ਦਫ਼ਤਰ ਦੇ ਵੀ ਚੱਕਰ ਲਗਾਉਣੇ ਪਏ | ਇਨ੍ਹਾਂ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਓਵਰਲੋਡ ਟਰੱਕਾਂ ਜਾਂ ਹੋਰ ਵਾਹਨਾਂ ਵੱਲੋਂ ਇਲਾਕੇ 'ਚ ਬਿਜਲੀ ਜਾਂ ਫਿਰ ਇੰਟਰਨੈੱਟ ਦੀਆਂ ਤਾਰਾਂ ਤੋੜ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਕਈ ਘੰਟੇ ਬਿਜਲੀ ਜਾਂ ਫਿਰ ਇੰਟਰਨੈੱਟ ਬੰਦ ਰਹਿੰਦਾ ਹੈ ਤੇ ਉਨ੍ਹਾਂ ਦੇ ਕਈ ਕੰਮ ਵੀ ਰੁਕ ਜਾਂਦੇ ਹਨ | ਇਹੋ ਹਾਲ ਸਕੂਲੀ ਬੱਸਾਂ ਦਾ ਵੀ ਹੈ ਪਹਿਲਾਂ ਕੁੱਝ ਬੱਸਾਂ ਕਲੋਨੀ ਦੀਆਂ ਖੁੱਲ੍ਹੀਆਂ ਸੜਕਾਂ ਤੱਕ ਹੀ ਆਉਂਦੀਆਂ ਸਨ ਤੇ ਹੁਣ ਉਹ ਤੰਗ ਸੜਕਾਂ 'ਤੇ ਵੀ ਆ ਜਾਂਦੀਆਂ ਹਨ ਤੇ ਉਹ ਲੋਕਾਂ ਦੀਆਂ ਥੜ੍ਹੀਆਂ ਤੋੜ ਜਾਂਦੀਆਂ ਹਨ | ਇਨ੍ਹਾਂ ਬੱਸਾਂ ਦੇ ਡਰਾਈਵਰ ਤੰਗ ਸੜਕਾਂ 'ਤੇ ਵੀ ਪੂਰੀ ਸਪੀਡ 'ਚ ਬੱਸਾਂ ਚਲਾਉਂਦੇ ਹਨ ਤੇ ਜਦੋਂ ਕੁੱਝ ਕਹਿ ਦਿੰਦਾ ਹੈ ਤੇ ਉਸ ਨਾਲ ਝਗੜਾ ਕਰਦੇ ਹਨ ਤੇ ਲੋਕਾਂ ਝਗੜੇ ਦੇ ਡਰ ਤੋਂ ਚੁੱਪਚਾਪ ਆਪਣਾ ਨੁਕਸਾਨ ਝੱਲ ਲੈਂਦੇ ਹਨ | ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਟਰੈਫ਼ਿਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ |

ਪਿਛਲੀ ਖ਼ਬਰ ਕੂੜੇ ਦਾ 143 ਕਰੋੜ ਦਾ ਪਹਿਲਾ ਟੈਂਡਰ ਸਿਰੇ ਨਹੀਂ ਚੜਿ੍ਹਆ-ਹੁਣ 2 ਹਿੱਸਿਆਂ ਵਿਚ ਲੱਗਾ ਕੰਮ ਦਾ ਨਵਾਂ ਟੈਂਡਰ ਅਗਲੀ ਖ਼ਬਰ ਦੀਵਾਲੀ ਦੀ ਰਾਤ ਨੌਜਵਾਨ ਦੀ ਹੱਤਿਆ ਮਾਮਲੇ 'ਚ 6 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।