19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕੂੜੇ ਦਾ 143 ਕਰੋੜ ਦਾ ਪਹਿਲਾ ਟੈਂਡਰ ਸਿਰੇ ਨਹੀਂ ਚੜਿ੍ਹਆ-ਹੁਣ 2 ਹਿੱਸਿਆਂ ਵਿਚ ਲੱਗਾ ਕੰਮ ਦਾ ਨਵਾਂ ਟੈਂਡਰ

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਸ਼ਿਵ)- ਸ਼ਹਿਰ ਵਿਚ ਕੂੜੇ ਪ੍ਰਬੰਧਨ ਦਾ ਕੰਮ ਕੰਪਨੀ ਨੂੰ ਦੇਣ ਲਈ ਨਗਰ ਨਿਗਮ ਵਲੋਂ ਜਿਹੜਾ ਪਹਿਲਾਂ 143 ਕਰੋੜ ਦਾ ਟੈਂਡਰ ਲਗਾਇਆ ਸੀ, ਉਸ ਦੇ ਸਿਰੇ ਨਾ ਚੜ੍ਹਨ ਕਰਕੇ ਹੁਣ ਨਿਗਮ ਵੱਲੋਂ ਦੁਬਾਰਾ ਦੋ ਹਿੱਸਿਆਂ ਵਿਚ ਇਸ ਕੰਮ ਲਈ ਟੈਂਡਰ ਲਗਾਇਆ ਗਿਆ ਹੈ | ਇੱਕ ਟੈਂਡਰ 86 ਕਰੋੜ ਤੇ ਦੂਜਾ 57 ਕਰੋੜ ਦਾ ਟੈਂਡਰ ਲਗਾਇਆ ਗਿਆ ਹੈ ਇਸ ਨੂੰ ਹੁਣ 11 ਨਵੰਬਰ ਨੂੰ ਖੋਲਿ੍ਹਆ ਜਾਵੇਗਾ | ਨਗਰ ਨਿਗਮ ਵੱਲੋਂ ਪੰਜਾਬ ਸਰਕਾਰ ਦੀ ਹਦਾਇਤ 'ਤੇ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਕੰਮ ਬਿਹਤਰ ਕਰਨ ਲਈ ਟੈਂਡਰ ਲਗਾਇਆ ਗਿਆ ਸੀ ਪਰ ਇੱਕ ਸਾਲ ਲਈ ਕੀਤੇ ਜਾਣ ਵਾਲੇ 143 ਕਰੋੜ ਦੇ ਕੰਮ ਲਈ ਕਿਸੇ ਕੰਪਨੀ ਵੱਲੋਂ ਟੈਂਡਰ ਨਹੀਂ ਪਾਇਆ ਗਿਆ ਸੀ | ਉਂਜ ਨਿਗਮ ਨੇ ਕੰਪਨੀ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਉਨਾਂ ਨਾਲ ਮੀਟਿੰਗ ਕਰਕੇ ਇਸ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਨ ਪਰ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਕੰਪਨੀ ਨੇ ਇਸ ਕੰਮ ਲਈ ਨਿਗਮ ਨਾਲ ਮੀਟਿੰਗ ਤੱਕ ਨਹੀਂ ਕੀਤੀ ਸੀ | ਨਿਗਮ ਪ੍ਰਸ਼ਾਸਨ ਨੇ ਕੂੜਾ ਪ੍ਰਬੰਧਨ ਦਾ ਕੰਮ ਦੋ ਹਿੱਸਿਆਂ ਵਿਚ ਇਸ ਕਰਕੇ ਵੀ ਲਗਾਇਆ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ 143 ਕਰੋੜ ਦਾ ਟੈਂਡਰ ਵੱਡੀ ਰਕਮ ਦਾ ਹੋਣ ਕਰਕੇ ਇਸ ਨੂੰ ਲੈਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਨੂੰ ਹੁਣ ਦੋ ਹਿੱਸਿਆਂ ਵਿਚ ਕੀਤਾ ਗਿਆ ਹੈ | ਨਿਗਮ ਵੱਲੋਂ ਜਿਹੜਾ ਟੈਂਡਰ ਹੁਣ ਦੁਬਾਰਾ ਦੋ ਹਿੱਸਿਆਂ
ਵਿਚ ਲਗਾਇਆ ਗਿਆ ਹੈ | ਇਸ ਵਿਚ ਘਰੋਂ-ਘਰੀਂ ਕੂੜਾ ਚੁੱਕਣ ਤੋਂ ਲੈ ਕੇ ਕੂੜੇ ਨੂੰ ਪੋ੍ਰਸੈੱਸ ਕਰਨ ਦਾ ਕੰਮ ਕੀਤਾ ਜਾਵੇਗਾ ਤੇ ਇਸ ਕੰਮ ਲਈ ਗੱਡੀਆਂ ਕੰਪਨੀ ਵੱਲੋਂ ਆਪਣੀਆਂ ਲਿਆਉਣ ਤੋਂ ਇਲਾਵਾ ਨਿਗਮ ਵੱਲੋਂ ਵੀ ਕੰਪਨੀ ਨੂੰ ਗੱਡੀਆਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ | ਚੇਤੇ ਰਹੇ ਕਿ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਕੰਮ ਕੰਪਨੀ ਨੂੰ ਦੇਣ ਲਈ ਪਹਿਲਾਂ ਹੀ ਨਿਗਮ ਦੀਆਂ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ |
ਛੁੱਟੀ ਹੋਣ ਕਰਕੇ ਨਹੀਂ ਚੁੱਕਿਆ ਗਿਆ...
ਬੱਚਿਆਂ ਨੇ ਰੋਜ਼ ਆਉਣਾ ਜਾਣਾ ਹੁੰਦਾ ਹੈ ਜਿਸ ਕਰਕੇ ਗੰਦਗੀ ਕਰਕੇ ਉਨਾਂ ਦਾ ਲੰਘਣਾ ਵੀ ਔਖਾ ਹੋ ਜਾਂਦਾ ਹੈ | ਨਗਰ ਨਿਗਮ ਵੱਲੋਂ ਠੇਕੇਦਾਰਾਂ ਨੂੰ ਰੂਟ ਦਿੱਤੇ ਹੋਏ ਹਨ ਪਰ ਉਨਾਂ ਦੀਆਂ ਟਰਾਲੀਆਂ ਨਹੀਂ ਆਉਂਦੀਆਂ | ਦੂਜੇ ਪਾਸੇ ਨਾਗਰਾ ਫਾਟਕ ਤੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ | ਉੱਥੇ ਵੀ ਕਈ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ | ਇੱਥੇ ਵੀ ਲੋਕ ਕੂੜੇ ਦੀ ਬਦਬੂ ਤੋਂ ਗੁਜ਼ਰਦੇ ਹਨ ਨਗਰ ਨਿਗਮ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ | ਵਾਰਡ ਨੰਬਰ 61 ਨਗਰ ਨਿਗਮ ਨੇ ਅਣਦੇਖਿਆ ਕੀਤਾ ਹੋਇਆ ਹੈ | ਉਨਾਂ ਕਿਹਾ ਕਿ ਸੋਮਵਾਰ ਤੋਂ ਉਹ ਵਾਰਡ ਵਿਚ ਚੱਕਰ ਲਗਾਇਆ ਕਰਨਗੇ ਤੇ ਸਮੱਸਿਆਵਾਂ ਨੂੰ ਨਿਗਮ ਤੋਂ ਹੱਲ ਕਰਵਾਉਣਗੇ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ੇਸ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਕਾਲੋਨੀਆਂ ਦੀਆਂ ਤੰਗ ਗਲੀਆਂ 'ਚ ਵੀ ਓਵਰਲੋਡ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ਵਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।