ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਦੇ ਵਿਦਿਆਰਥੀ ਇਨੋਵੇਟਰਾਂ ਨੇ ਵੱਕਾਰੀ 'ਇਨ-ਸਪੇਸ ਮਾਡਲ ਰਾਕੇਟਰੀ ਅਤੇ ਕੇਨਸੈਟ ਇੰਡੀਆ ਸਟੂਡੈਂਟ ਕੰਪੀਟੀਸ਼ਨ 2024-25' ਵਿਚ ਸਰਬੋਤਮ ਡਿਜਾਈਨ ਪੁਰਸਕਾਰ ਜਿੱਤਿਆ ਹੈ | ਇਹ ਪ੍ਰੋਗਰਾਮ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੋਰਾਈਜ਼ੇਸ਼ਨ ਸੈਂਟਰ (ਇੰਨ ਸਪੇਸ) ਦੁਆਰਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਤੇ ਐਸਟ੍ਰੋਨਾਟਿਕਲ ਸੋਸਾਇਟੀ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ¢ ਭਾਰਤ ਭਰ ਤੋਂ 67 ਤੋਂ ਵੱਧ ਵਿਦਿਆਰਥੀ ਟੀਮਾਂ ਨੇ ਚਾਰ ਦਿਨਾਂ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਨਾਲ ਇਹ ਉੱਭਰਦੇ ਪੁਲਾੜ ਵਿਗਿਆਨੀਆਂ ਤੇ ਇੰਜੀਨੀਅਰਾਂ ਲਈ ਦੇਸ਼ ਦੇ ਸਭ ਤੋਂ ਵੱਕਾਰੀ ਪਲੇਟਫਾਰਮਾਂ ਵਿਚੋਂ ਇਕ ਬਣ ਗਿਆ | ਐਲ. ਪੀ. ਯੂ. ਦੀ ਨੁਮਾਇੰਦਗੀ ਕਰਦੇ ਹੋਏ, ਟੀਮ ਪਿਨਾਕਾ ਵਿਚ ਵਿਦਿਆਰਥੀ ਪਿ੍ਯਾਂਸ਼ ਕੁਮਾਰ ਪਟੇਲ, ਨੰਦੀਸ਼ ਪੰਚਾਲ, ਤੋਇਬ ਉਨਟੂ, ਵਿਨੈ ਭਾਰਦਵਾਜ, ਚੇਤਨ ਯਸ਼ਸਵੀ, ਜ਼ਯਾਨ, ਤÏਸੀਫ ਰਜ਼ਾ ਅਤੇ ਸ਼ਾਲੂ ਯਾਦਵ ਸ਼ਾਮਿਲ ਸਨ, ਜੋ ਮਨਦੀਪ ਸਿੰਘ ਤੇ ਰੁਹੁਲ ਅਮੀਨ ਚÏਧਰੀ ਦੇ ਮਾਰਗਦਰਸ਼ਨ ਵਿਚ ਸਨ | ਉਨ੍ਹਾਂ ਦੇ ਜੇਤੂ ਰਾਕੇਟ ਡਿਜ਼ਾਈਨ ਨੇ ਆਪਣੀ ਬੇਮਿਸਾਲ ਇੰਜੀਨੀਅਰਿੰਗ, ਉੱਤਮ ਏਅਰੋਡਾਇਨਾਮਿਕ ਕੁਸ਼ਲਤਾ ਤੇ ਪੇਲੋਡ ਏਕੀਕਰਣ ਲਈ ਮੁਕਾਬਲੇ 'ਚ ਚੋਟੀ ਦੇ ਡਿਜ਼ਾਈਨ ਸਨਮਾਨ ਜਿੱਤੇ | ਪ੍ਰੋਗਰਾਮ 'ਚ ਕਈ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ, ਜਿਨ੍ਹਾਂ ਵਿਚ ਡਾ. ਪਵਨ ਗੋਇਨਕਾ (ਚੇਅਰਮੈਨ, ਇੰਨ-ਸਪੇਸ), ਸ਼ਸ਼ਾਂਕ ਮਨੀ (ਸੰਸਦ ਮੈਂਬਰ, ਦੇਵਰੀਆ), ਏ.ਕੇ. ਅਨਿਲ ਕੁਮਾਰ (ਡਾਇਰੈਕਟਰ, ਆਈ. ਐਸ. ਟੀ. ਆਰ. ਏ. ਸੀ.) ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਸ਼ਾਮਿਲ ਸਨ | ਇਸ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਤੇ ਐਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਅੱਜ ਦੇ ਗਿਆਨ-ਸੰਚਾਲਿਤ ਯੁੱਗ ਵਿਚ, ਦੇਸ਼ ਦੀ ਤਰੱਕੀ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਐਲ. ਪੀ. ਯੂ. ਵਿਖੇ ਅਸੀਂ ਇਕ ਅਜਿਹਾ ਈਕੋਸਿਸਟਮ ਬਣਾਉਣ ਲਈ ਵਚਨਬੱਧ ਹਾਂ ਜੋ ਰਵਾਇਤੀ ਸਿੱਖਿਆ ਤੋਂ ਪਰੇ ਹੋਵੇ ਅਤੇ ਭਵਿੱਖ ਲਈ ਤਿਆਰ ਬੌਧਿਕ ਮੌਕੇ ਪ੍ਰਦਾਨ ਕਰਨ ਦੇ ਸਮਰੱਥ ਹੋਵੇ |