28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੇਹਰ ਚੰਦ ਪੋਲੀਟੈਕਨਿਕ ਨੇ ਬੈਡਮਿੰਟਨ 'ਚ ਚੌਥੀ ਵਾਰ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਇੰਟਰ ਪੋਲਿਟੈਕਨਿਕ ਸਟੇਟ ਲੈਵਲ ਪੀ. ਟੀ. ਆਈ. ਐਸ. ਟੂਰਨਾਮੈਂਟ ਵਿਚ ਮੇਹਰ ਚੰਦ ਪੋਲਿਟੈਕਨਿਕ ਕਾਲਜ ਨੇ ਚÏਥੀ ਵਾਰ ਸੋਨੇ ਦਾ ਤਗਮਾ ਜਿੱਤਿਆ | ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਮੇਹਰ ਚੰਦ ਪੋਲਿਟੈਕਨਿਕ ਕਾਲਜ ਨੇ ਇਸ ਟੂਰਨਾਮੈਂਟ ਵਿਚ ਚਾਰ ਖੇਡਾਂ ਵਿਚ ਭਾਗ ਲਿਆ | ਬੈਡਮਿੰਟਨ ਖੇਡ ਵਿਚ ਕਾਲਜ ਨੇ ਚÏਥੀ ਵਾਰ ਲਗਾਤਾਰ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ | ਇਸ ਖੇਡ ਦੇ ਮੈਂਟਰ ਅੰਕੁਸ਼ ਸ਼ਰਮਾ ਤੇ ਸਾਹਿਲ ਸੈਣੀ ਸਨ | ਟੀਮ ਮੈਂਟਰਾਂ ਨੇ ਦੱਸਿਆ ਕਿ ਲਗਾਤਾਰ ਚÏਥੀ ਵਾਰ ਸੋਨਾ ਜਿੱਤਣਾ ਬਹੁਤ ਹੀ ਚੁਣÏਤੀਪੂਰਨ ਸੀ | ਆਟੋਮੋਬਾਈਲ ਬ੍ਰਾਂਚ ਦੇ ਵਿਦਿਆਰਥੀ ਅਭਿਸ਼ੇਕ ਭੰਡਾਰੀ ਨੂੰ ਸਰਬੋਤਮ ਖਿਡਾਰੀ ਘੋਸ਼ਿਤ ਕੀਤਾ | ਕ੍ਰਿਕਟ ਖੇਡ ਵਿਚ ਵੀ ਕਾਲਜ ਨੇ ਬਹੁਤ ਹੀ ਰੋਮਾਂਚਕ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ | ਟੀਮ ਦੇ ਮੈਂਟਰ ਮੋਹਿਤ ਸਹਿਦੇਵ ਨੇ ਕਿਹਾ ਕਿ ਮੈਚ ਕਾਫ਼ੀ ਦਿਲਚਸਪ ਸੀ ਤੇ ਆਖਰੀ ਪਲ ਤੱਕ ਦਰਸ਼ਕਾਂ ਨੇ ਉਤਸ਼ਾਹ ਨਾਲ ਮੈਦਾਨ ਨਹੀਂ ਛੱਡਿਆ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਟੀਮ ਮੈਂਟਰਾਂ ਤੇ ਖਿਡਾਰੀਆਂ ਦੀ ਮਿਹਨਤ ਅਤੇ ਜਿੱਤ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਖੇਡ ਪ੍ਰਧਾਨ ਵਿਕਰਮਜੀਤ ਸਿੰਘ ਸੰਘੋਤਰਾ ਤੇ ਡਿਪਟੀ ਖੇਡ ਪ੍ਰਧਾਨ ਗਗਨਦੀਪ ਦੇ ਯੋਗਦਾਨ ਦੀ ਵੀ ਖ਼ਾਸ ਤÏਰ 'ਤੇ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਆਈ.ਵੀ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਚੋਟੀ ਦੇ ਮੈਡੀਕਲ ਕਾਲਜਾਂ 'ਚ ਦਾਖ਼ਲਾ ਲਿਆ ਅਗਲੀ ਖ਼ਬਰ ਐਲ. ਪੀ. ਯੂ. ਦੇ ਵਿਦਿਆਰਥੀਆਂ ਨੇ ਸਰਬੋਤਮ ਰਾਕੇਟ ਡਿਜਾਈਨ ਪੁਰਸਕਾਰ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।