ਜਲੰਧਰ, 4 ਨਵੰਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਯੋਗ ਅਗਵਾਈ ਹੇਠ ਆਈ.ਵੀ ਵਰਲਡ ਸਕੂਲ ਜਲੰਧਰ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਨਾ ਸਿਰਫ਼ ਸਕੂਲ ਦਾ ਸਗੋਂ ਸਾਰੇ ਜਲੰਧਰ ਦਾ ਮਾਣ ਵਧਾਇਆ ਹੈ ¢ ਇਹ ਸਫਲਤਾ ਸਕੂਲ ਦੀ ਉੱਚ ਸਿੱਖਿਆ ਪ੍ਰਣਾਲੀ ਅਤੇ ਅਟੱਲ ਸਮਰਪਣ ਦਾ ਜੀਉਂਦਾ ਜਾਗਦਾ ਉਦਾਹਰਨ ਹੈ¢ ਪ੍ਰਬੰਧਕਾਂ ਨੇ ਦੱਸਿਆ ਕਿ ਨੀਟ ਯੂ.ਜੀ. 2024 ਵਿੱਚ ਆਈਵੀ ਵਰਲਡ ਸਕੂਲ ਦੇ ਚੋਟੀ ਦੇ ਪ੍ਰਦਰਸ਼ਨਕਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਨਾਲ ਸਕੂਲ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਹਰਗੁਣ ਬੰਗਾ ਨੇ ਐਮ.ਬੀ.ਬੀ.ਐਸ. ਲਈ ਕੂਪਰ ਮੈਡੀਕਲ ਕਾਲਜ , ਮੁੰਬਈ 'ਚ ਦਾਖਲਾ ਪ੍ਰਾਪਤ ਕੀਤਾ ਹੈ, ਜਦਕਿ ਹਿਮਾਂਸ਼ੂ ਗੁਪਤਾ ਨੇ ਐਮ.ਬੀ.ਬੀ.ਐਸ. ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿੱਚ ਦਾਖਲਾ ਹਾਸਲ ਕੀਤਾ ਹੈ ¢ ਕਾਰਤੀਕੇ ਵਾਸਲ ਨੇ ਐਮ.ਬੀ.ਬੀ.ਐਸ. ਫਰੀਦਾਬਾਦ ਮੈਡੀਕਲ ਕਾਲਜ 'ਚ ਆਪਣੀ ਜਗ੍ਹਾ ਬਣਾਈ ਹੈ ¢ ਇਸੇ ਤਰ੍ਹਾਂ ਕ੍ਰਿਸ਼ਨਾ ਵਰਮਾ ਨੇ ਬੀ.ਡੀ.ਐਸ. ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਲੁਧਿਆਣਾ 'ਚ ਦਾਖਲਾ ਪ੍ਰਾਪਤ ਕੀਤਾ ਹੈ ਤੇ ਆਰੂਸ਼ੀ ਜੈਸਵਾਲ ਨੇ ਬੀ.ਡੀ.ਐਸ. ਦਸਮੇਸ਼ ਮੈਡੀਕਲ ਕਾਲਜ, ਫਰੀਦਕੋਟ 'ਚ ਆਪਣੀ ਸਫਲਤਾ ਦਰਜ ਕਰਵਾਈ ਹੈ ¢ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਪ੍ਰਤੀਭਾ ਨੇ ਨਾ ਸਿਰਫ਼ ਆਈਵੀ ਵਰਲਡ ਸਕੂਲ ਦਾ ਸਗੋਂ ਪੂਰੇ ਜਲੰਧਰ ਸ਼ਹਿਰ ਦਾ ਮਾਣ ਵਧਾਇਆ ਹੈ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀ.ਈ.ਓ ਸ੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ੍ਰੀਮਤੀ ਅਦਿਤੀ ਵਾਸਲ ਨੇ ਆਪਣੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਹਾਰਦਿਕ ਵਧਾਈਆਂ ਦਿੱਤੀਆਂ ¢ ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਵਿਦਿਆਰਥੀਆਂ ਦੀ ਨਹੀਂ, ਸਗੋਂ ਮਾਪਿਆਂ, ਅਧਿਆਪਕਾਂ ਅਤੇ ਪੂਰੀ ਵਾਸਲ ਐਜੂਕੇਸ਼ਨ ਪਰਿਵਾਰ ਦੀ ਸਾਂਝੀ ਕਾਮਯਾਬੀ ਹੈ¢