28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਲੰਧਰ ਦੀ ਖੋ-ਖੋ ਟੀਮ ਨੇ ਪੰਜਾਬ ਚੈਂਪੀਅਨਸ਼ਿਪ 'ਚੋਂ ਦੂਜਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਡਾ. ਜਤਿੰਦਰ ਸਾਬੀ)-ਜੂਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਜੋ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚੋਂ ਜਿਲ੍ਹਾ ਜਲੰਧਰ ਦੀ ਲੜਕੇ ਵਰਗ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਲੰਧਰ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬਿੰਦਰ ਪਾਲ ਦੱਸਿਆ ਕਿ ਜਲੰਧਰ ਦੇ 5 ਖਿਡਾਰੀਆਂ ਦੀ ਚੋਣ ਨੈਸ਼ਨਲ ਦੇ ਪ੍ਰੀ ਕੋਚਿੰਗ ਕੈਂਪ ਲਈ ਹੋਈ ਹੈ | ਜੇਤੂ ਟੀਮ ਅਤੇ ਕੋਚ ਸੁਰੇਸ਼ ਕੁਮਾਰ ਤੇ ਮੈਨੇਜਰ ਜਗਜੀਤ ਸਿੰਘ ਨੂੰ ਪ੍ਰਧਾਨ ਗੁਰਦੇਵ ਸਿੰਘ ਕੰਬੋਜ, ਸੌਰਵ ਰਾਜ, ਨਵੀਨ ਸ਼ੋਰੀ, ਗੁਰਚਰਨ ਸਿੰਘ, ਨਿਰਮਲ ਸਿੰਘ, ਅਸ਼ਵਨੀ ਕੁਮਾਰ, ਜਤਿੰਦਰ ਕੁਮਾਰ, ਸੁਧੀਰ ਕੁਮਾਰ ਤੇ ਰਮਨ ਕੁਮਾਰ ਨੇ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਸੈਂਟਰਲ ਹਲਕੇ 'ਚ ਨਿਤਿਨ ਕੋਹਲੀ ਵਲੋਂ ਕਰਵਾਏ ਜਾ ਰਹੇ ਕੰਮਾਂ ਕਾਰਨ ਵਿਰੋਧੀਆਂ 'ਚ ਬੇਚੈਨੀ ਵਧੀ-ਸੰਨੀ ਅਗਲੀ ਖ਼ਬਰ ਆਈ.ਵੀ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਚੋਟੀ ਦੇ ਮੈਡੀਕਲ ਕਾਲਜਾਂ 'ਚ ਦਾਖ਼ਲਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।