28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੀ. ਟੀ. ਗਰੁੱਪ ਨਾਰਥ ਕੈਂਪਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਸੀ. ਟੀ. ਗਰੁੱਪ ਆਫ ਇੰਸਟੀਟਿਊਸ਼ਨਸ, ਨਾਰਥ ਕੈਂਪਸ (ਮਕਸੂਦਾਂ) ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਤੇ ਮਿਹਨਤ ਨਾਲ ਸੰਸਥਾ ਦਾ ਨਾਂਅ ਰੋਸ਼ਨ ਕੀਤਾ ਹੈ | ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ 2025 'ਚ ਸਿਖਰਲਾ ਸਥਾਨ ਹਾਸਿਲ ਕਰਕੇ, ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਗੁਣਵੱਤਾ ਵਾਲੀ ਸਿੱਖਿਆ, ਅਨੁਸ਼ਾਸਨ ਤੇ ਪੂਰਨ ਵਿਕਾਸ ਹੀ ਅਸਲ ਕਾਮਯਾਬੀ ਦੀ ਕੁੰਜੀ ਹੈ | ਗੁਰਸਿਮਰਨ ਕÏਰ ਪੁੱਤਰੀ ਚਰਨਜੀਤ ਸਿੰਘ ਨੇ ਬੀ. ਐਸ. ਸੀ. (ਮਲਟੀਮੀਡੀਆ) 'ਚ 9.41 ਸੀ. ਜੀ. ਪੀ. ਏ. ਨਾਲ ਦੂਜਾ ਸਥਾਨ ਹਾਸਿਲ ਕੀਤਾ | ਇਸ ਤੋਂ ਬਾਅਦ ਅੰਕੁਰ ਪੁੱਤਰ ਅਜੀਤ ਸਿੰਘ ਨੇ 9.0 ਸੀਜੀਪੀਏ ਨਾਲ ਛੇਵਾਂ ਸਥਾਨ ਤੇ ਰੂਹੀ ਸਾਹਨੀ ਪੁੱਤਰੀ ਸੰਜੀਵ ਸਾਹਨੀ ਨੇ 8.59 ਸੀ. ਜੀ. ਪੀ. ਏ. ਨਾਲ ਦਸਵਾਂ ਸਥਾਨ ਪ੍ਰਾਪਤ ਕੀਤਾ | ਬੀ. ਐੱਚ. ਐੱਮ. ਸੀ. ਟੀ. (4 ਸਾਲ) 'ਚ ਸ਼ਵੇਤਾ ਕੁਮਾਰੀ ਪੁੱਤਰੀ ਸੁਭਾਸ਼ ਚੰਦਰ ਨੇ 9.03 ਸੀ. ਜੀ. ਪੀ. ਏ. ਨਾਲ ਦੂਜਾ ਸਥਾਨ ਹਾਸਿਲ ਕਰ ਕੈਂਪਸ ਦੀ ਮਾਨ-ਮਰਿਆਦਾ ਵਧਾਈ ¢ ਬੀ. ਟੈਕ (ਸੀ. ਐਸ. ਈ.) 'ਚ ਪਿ੍ਯੰਕਾ ਸ਼ਰਮਾ ਪੁੱਤਰੀ ਸ੍ਰੀ ਰਾਜ ਕੁਮਾਰ ਸ਼ਰਮਾ ਨੇ 9.33 ਸੀ. ਜੀ. ਪੀ. ਏ. ਨਾਲ ਨÏਵਾਂ ਸਥਾਨ ਹਾਸਿਲ ਕੀਤਾ | ਸੀ. ਟੀ. ਗਰੁੱਪ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਲਗਨ, ਅਨੁਸ਼ਾਸਨ ਤੇ ਦਿ੍ੜ੍ਹ ਨਿਸ਼ਚੇ ਲਈ ਵਧਾਈ ਦਿੱਤੀ ¢ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ 'ਸਾਡੇ ਮੈਰਿਟ ਹੋਲਡਰ ਵਿਦਿਆਰਥੀ ਆਪਣੇ ਸਾਥੀਆਂ ਲਈ ਪ੍ਰੇਰਣਾ ਦੇ ਸਰੋਤ ਹਨ ¢
ਪਿਛਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ 7 ਨੂੰ ਕਾਰ ਸੇਵਾ ਹੋਵੇਗੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।