ਜਲੰਧਰ, 4 ਨਵੰਬਰ (ਐੱਮ. ਐੱਸ. ਲੋਹੀਆ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ 5 ਨਵੰਬਰ ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਅੰਮਿ੍ਤ ਵੇਲੇ ਤੋਂ ਦੁਪਹਿਰ 2 ਵਜੇ ਤੱਕ ਸਜਾਏ ਜਾਣਗੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ, ਇਕਬਾਲ ਸਿੰਘ ਢੀਂਡਸਾ, ਨਿਰਮਲ ਸਿੰਘ ਬੇਦੀ, ਬੀਬੀ ਤਜਿੰਦਰ ਕੌਰ, ਬੀਬੀ ਪਰਮਿੰਦਰ ਕੌਰ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਸਜਾਏ ਜਾ ਰਹੇ ਇਨ੍ਹਾਂ ਦੀਵਾਨਾਂ ਅੰਦਰ ਨਿਤਨੇਮ, ਆਸਾ ਦੀ ਵਾਰ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਜੱਥਾ, ਇਸਤਰੀ ਕੀਰਤਨ ਸਤਿਸੰਗ ਸਭਾ ਤੇ ਬੀਬੀ ਜਸਵਿੰਦਰ ਕੌਰ ਗਾਖ਼ਲ ਵਾਲੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ ਅਤੇ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ | ਸ਼ਾਮ ਦੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਰਾਤ 8.30 ਵਜੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ | ਪ੍ਰਬੰਧਕਾਂ ਤੇ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰਾਂ ਨੇ ਸੰਗਤ ਨੂੰ ਪਰਿਵਾਰਾਂ ਸਹਿਤ ਪੁੱਜਣ ਦੀ ਬੇਨਤੀ ਕੀਤੀ ਹੈ |