30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਟੇਟ ਪਬਲਿਕ ਸਕੂਲ ਨਕੋਦਰ 'ਚ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 05-11-2025
ਨਕੋਦਰ, 4 ਨਵੰਬਰ (ਗੁਰਵਿੰਦਰ ਸਿੰਘ, ਤਿਲਕਰਾਜ ਸ਼ਰਮਾ)-ਸਟੇਟ ਪਬਲਿਕ ਸਕੂਲ ਨਕੋਦਰ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਅੰਤਰ ਸਦਨ ਸ਼ਬਦ ਗਾਇਨ ਗਤੀਵਿਧੀ ਕਰਵਾਈ ਗਈ | ਉਪਰੰਤ ਅਧਿਆਪਕਾ ਜਸਵੀਰ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਪਹਿਲੀ ਤੇ ਦੂਜੀ ਸ਼੍ਰੇਣੀ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ 'ਤੇ ਅਧਾਰਿਤ 'ਪੰਜਾਬੀ ਸਟੋਰੀ ਟੈਲਿੰਗ' ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਪਹਿਲੀ ਜਮਾਤ ਦੇ ਅਦਿਤ ਚਰਾਇਆ ਨੇ ਪਹਿਲਾ, ਛਵੀ ਜੈਨ ਨੇ ਦੂਜਾ, ਜੋਬਨ ਸਿੰਘ, ਹਨੀਸ਼ ਨੇ ਤੀਜਾ ਸਥਾਨ ਤੇ ਧÉਨੀ ਨੇ ਐਪਰੀਸੀਏਸ਼ਨ ਪੁਰਸਕਾਰ ਪ੍ਰਾਪਤ ਕੀਤਾ | ਦੂਜੀ ਜਮਾਤ ਵਿਚ ਕਾਵਿਆ ਨੇ ਪਹਿਲਾ, ਪੰਸ਼ੁਲ ਅਰੋੜਾ ਨੇ ਦੂਜਾ, ਤਨਵੀ ਤੇ ਨਿਮਰਤ ਨੇ ਤੀਸਰਾ ਤੇ ਵਿਸ਼ਾਖਾ, ਗੋਰਾਂਸ਼ ਨੇ ਐਪਰੀਸੀਏਸ਼ਨ ਪੁਰਸਕਾਰ ਕੀਤਾ | ਇਸ ਮੌਕੇ ਅੰਤਰ ਸਦਨ ਪੱਗ ਬੰਨਣ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ 'ਚ ਜਮਾਤ ਛੇਵੀਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਜੂਨੀਅਰ ਕੈਟਾਗਰੀ ਵਿਚ ਅਮ੍ਰਤਿਆ ਸੇਨ ਦੇ ਜੁਗਾਦਵੀਰ ਸਿੰਘ ਚਾਹਲ ਨੇ ਪਹਿਲਾਂ, ਹੋਮੀ ਭਾਭਾ ਸਦਨ ਦੇ ਤੇਗਵੀਰ ਸਿੰਘ ਨੇ ਦੂਸਰਾ, ਸੀਵੀ ਰਮਨ ਸਦਨ ਦੇ ਇੰਦਰਪ੍ਰੀਤ ਸਿੰਘ ਨੇ ਤੀਜਾ ਤੇ ਹਰਿਗੋਬਿੰਦ ਖੁਰਾਣਾ ਸਦਨ ਦੇ ਅਮਰਾਜ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਕੈਟਾਗਰੀ 'ਚ ਅਮ੍ਰਤਿਆ ਸੇਨ ਸਦਨ ਦੇ ਤਰੁਣਪ੍ਰੀਤ ਸਿੰਘ ਨੇ ਪਹਿਲਾਂ, ਹਰਗੋਬਿੰਦ ਪੁਰਾਣਾ ਸਦਨ ਦੇ ਨਿਰਜੋਤ ਸਿੰਘ ਨੇ ਦੂਜਾ, ਹੋਮੀ ਭਾਭਾ ਸਦਨ ਦੇ ਯੁਵਰਾਜ ਸਿੰਘ ਨੇ ਤੀਜਾ ਤੇ ਸੀ. ਵੀ. ਰਮਨ ਸਦਨ ਦੇ ਰਵਿੰਦਰ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ਵਿਚ ਵੀ ਭਾਗ ਲਿਆ | ਸਕੂਲ ਪਿ੍ੰਸੀਪਲ ਡਾਕਟਰ ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸੰਵਾਰਨ ਤੇ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਤੇ ਡਾਇਰੈਕਟਰ ਡਾਇਰੈਕਟਰ ਡਾ. ਰਿਤੂ ਭਨੋਟ ਨੇ ਵੀ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵਲੋਂ ਕੱਲ੍ਹ ਜਲੰਧਰ-ਮੋਗਾ ਹਾਈਵੇ ਜਾਮ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਮਲਸੀਆਂ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।