30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵਲੋਂ ਕੱਲ੍ਹ ਜਲੰਧਰ-ਮੋਗਾ ਹਾਈਵੇ ਜਾਮ ਕਰਨ ਦਾ ਫ਼ੈਸਲਾ

ਅਜੀਤ ਡੈਸਕ 05-11-2025
ਸ਼ਾਹਕੋਟ, 4 ਨਵੰਬਰ (ਨਗਿੰਦਰ ਸਿੰਘ ਬਾਂਸਲ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਦੀ ਮੀਟਿੰਗ ਪਿੰਡ ਚੱਕ ਬਾਹਮਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ 'ਚ ਵੱਖ-ਵੱਖ ਆਗੂਆਂ ਅਤੇ ਵੱਖ-ਵੱਖ ਕਿਸਾਨਾਂ ਨੇ ਆਪਣੇ ਵਿਚਾਰ ਰੱਖੇ¢ ਮੀਟਿੰਗ 'ਚ 'ਜਿਸ ਦਾ ਖੇਤ ਉਸ ਦੀ ਰੇਤ' ਸਕੀਮ ਤਹਿਤ ਆਪਣੇ ਖੇਤਾਂ 'ਚੋਂ ਰੇਤਾ ਚੁੱਕ ਕੇ ਆਪਣੀਆਂ ਜ਼ਮੀਨਾਂ ਕਣਕ ਬੀਜਣ ਯੋਗ ਬਣਾ ਰਹੇ ਵੱਖ ਵੱਖ ਕਿਸਾਨਾਂ 'ਤੇ ਪਿਛਲੇ ਦਿਨੀਂ ਸ਼ਾਹਕੋਟ ਪੁਲਿਸ ਵਲੋਂ ਪਰਚੇ ਦਰਜ ਕਰਨ ਦੇ ਮੁੱਦੇ ਉੱਪਰ ਵਿਚਾਰ ਚਰਚਾ ਕੀਤੀ ਗਈ ¢ ਮੀਟਿੰਗ ਦÏਰਾਨ ਆਗੂਆਂ ਨੇ ਕਿਹਾ ਕਿ ਕਈ ਨÏਜਵਾਨ ਜਿਨ੍ਹਾਂ ਕੋਲ ਕੋਈ ਵੀ ਜ਼ਮੀਨ, ਗੱਡੀ, ਟਰੈਕਟਰ ,ਮਸ਼ੀਨ ਆਦਿ ਨਹੀਂ ਹੈ ਉਨ੍ਹਾਂ ਉੱਪਰ ਵੀ ਸਿਆਸੀ ਰੰਜਿਸ਼ ਦੇ ਤਹਿਤ ਨਾਜਾਇਜ਼ ਮਾਈਨਿੰਗ ਦੇ ਪਰਚੇ ਦਰਜ ਕੀਤੇ ਗਏ¢ ਇਸ ਮÏਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਕਿਸਾਨਾਂ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਜਿਸਦੇ ਖ਼ਿਲਾਫ਼ 6 ਨਵੰਬਰ ਦਿਨ ਵੀਰਵਾਰ ਨੂੰ ਸ਼ਾਹਕੋਟ ਨੇੜੇ ਜਲੰਧਰ-ਮੋਗਾ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ¢ ਇਸ ਮÏਕੇ ਸਤਨਾਮ ਸਿੰਘ ਹਰੀਕੇ ਸੂਬਾ ਪ੍ਰਧਾਨ ਬੀ.ਕੇ.ਯੂ. ਮਝੈਲ, ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਭਮਾਲ ਬੀ.ਕੇ.ਯੂ. ਡਕÏਾਦਾ ਲੁਧਿਆਣਾ, ਸਰਬੱਤ ਦਾ ਭਲਾ ਮੰਚ ਦੇ ਸੂਬਾ ਪ੍ਰਧਾਨ ਬਾਬਾ ਜੀ, ਸਰਪੰਚ ਜਸਪਾਲ ਸਿੰਘ, ਨਰਿੰਦਰ ਸਿੰਘ ਕਿਰਤੋਵਾਲ ਬੀ.ਕੇ.ਯੂ. ਮਝੈਲ, ਅਮਰਜੀਤ ਸਿੰਘ ਰੱਤਾ ਗੁੱਦਾ, ਭਜਨ ਸਿੰਘ ਰੂੜੀ ਵਾਲਾ ਜ਼ਿਲ੍ਹਾ ਤਰਨ ਤਾਰਨ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਵਿੱਦਿਅਕ ਮੇਲੇ ਦੌਰਾਨ ਬੱਚਿਆਂ ਨੇ ਲਗਾਈ ਚਾਰਟਾਂ ਤੇ ਮਾਡਲਾਂ ਦੀ ਪ੍ਰਦਰਸ਼ਨ... ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ 'ਚ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।