30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਵਿੱਦਿਅਕ ਮੇਲੇ ਦੌਰਾਨ ਬੱਚਿਆਂ ਨੇ ਲਗਾਈ ਚਾਰਟਾਂ ਤੇ ਮਾਡਲਾਂ ਦੀ ਪ੍ਰਦਰਸ਼ਨੀ

ਅਜੀਤ ਡੈਸਕ 05-11-2025
ਸ਼ਾਹਕੋਟ, 4 ਨਵੰਬਰ (ਦਲਜੀਤ ਸਿੰਘ ਸਚਦੇਵਾ)-ਸਿੱਖਿਆ ਨੂੰ ਰੌਚਕ ਬਣਾਉਣ ਦੀ ਪਹਿਲ ਕਦਮੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਵਿਖੇ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦਾ ਗਿਆਨ ਭਰਪੂਰ ਵਿੱਦਿਅਕ ਮੇਲਾ ਸਕੂਲ ਇੰਚਾਰਜ ਸੁਸ਼ੀਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੇਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਵਿਸ਼ਿਆਂ ਪ੍ਰਤੀ ਡੂੰਘੀ ਸਮਝ ਦਾ ਪ੍ਰਦਰਸ਼ਨ ਕਰਦੇ ਹੋਏ ਸੁੰਦਰ ਅਤੇ ਜਾਣਕਾਰੀ ਭਰਪੂਰ ਮਾਡਲ ਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ | ਸਕੂਲ ਇੰਚਾਰਜ ਸੁਸ਼ੀਲ ਸਿੰਘ ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਵਿੱਦਿਅਕ ਮੇਲੇ ਦੌਰਾਨ ਵਿਦਿਆਰਥੀਆਂ ਨੇ ਜੋ ਮਿਹਨਤ ਤੇ ਰਚਨਾਤਮਕਤਾ ਦਿਖਾਈ ਹੈ, ਉਹ ਬਹੁਤ ਪ੍ਰੇਰਨਾ ਦਾਇਕ ਹੈ | ਸਕੂਲ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਅਧਿਆਪਕਾਂ ਨੇ ਵੀ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ | ਇਸ ਮੌਕੇ ਲੈਕ: ਅਮਰਜੀਤ ਸਿੰਘ, ਲੈਕ: ਪਰਮਜੀਤ ਕੌਰ, ਕੁਲਦੀਪ ਸਚਦੇਵਾ, ਪਵਨ ਕੁਮਾਰ ਅਗਰਵਾਲ, ਮਨਜਿੰਦਰ ਸਿੰਘ, ਅੰਕੁਸ਼, ਅਮਨਦੀਪ ਸਿੰਘ, ਗੁਰਵਿੰਦਰਜੀਤ ਸਿੰਘ, ਅੰਜੂ ਬਾਲਾ, ਰੀਨਾ ਗੋਇਲ, ਦੀਪਸ਼ਿਖਾ, ਪੂਨਮ, ਅਮਨਦੀਪ ਕੌਰ, ਜੋਤੀ ਚਾਵਲਾ, ਬਬਿਤਾ ਗੁਪਤਾ, ਭੁਪਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਖ਼ਾਲਸਾ ਸਕੂਲ ਦੇ ਧਾਰਮਿਕ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵਲੋਂ ਕੱਲ੍ਹ ਜਲੰਧਰ-ਮੋਗਾ ਹਾਈਵੇ ਜਾਮ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।