ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਵਾਤਾਵਰਣ ਪ੍ਰੇਮੀ ਜਸਵੰਤ ਸਿੰਘ ਐਮ.ਡੀ. ਜਸਵੰਤ ਕੋਰੀਅਰ ਸਰਵਿਸ ਸੁਲਤਾਨਪੁਰ ਲੋਧੀ ਨੇ ਆਪਣੇ ਬਿਆਨ ਰਾਹੀਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਖ ਵੱਖ ਥਾਵਾਂ ਤੇ ਦਰਖ਼ਤ ਲਗਾ ਕੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਲਾਘਾ ਯੋਗ ਯਤਨ ਕੀਤੇ ਜਾ ਰਹੇ ਹਨ, ਉੱਥੇ ਕੁੱਝ ਲੋਕਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਦਰਖ਼ਤਾਂ ਦੇ ਟਾਹਣੇ ਬਿਨਾ ਕਿਸੇ ਕਾਰਨ ਕੱਟ ਵੱਢ ਕੇ ਸੁੱਟੇ ਜਾ ਰਹੇ ਹਨ ਜਿਸ ਕਾਰਨ ਵਾਤਾਵਰਣ ਪ੍ਰੇਮੀਆਂ ਵਿਚ ਨਿਰਾਸ਼ਾ ਤੇ ਰੋਸ ਹੈ | ਜਸਵੰਤ ਸਿੰਘ ਨੇ ਦੱਸਿਆ ਕਿ ਮੁਹੱਲਾ ਸਿੱਖਾਂ ਤੋਂ ਸ਼ਹਿਰ ਦੀ ਪੁਰਾਣੀ ਦਾਨਾ ਮੰਡੀ ਵੱਲ ਆਉਂਦੀ ਸੜਕ ਕਿਨਾਰੇ ਬੀਤੇ ਦਿਨ ਬਿਨਾ ਕਿਸੇ ਕਾਰਨ ਕੁੱਝ ਲੋਕਾਂ ਵੱਲੋਂ ਦਰਖ਼ਤ ਬੁਰੀ ਤਰ੍ਹਾਂ ਕੱਪਰ ਦਿੱਤੇ ਗਏ ਹਨ ਤੇ ਹਰੇ ਭਰੇ ਰੁੱਖਾਂ ਨੂੰ ਬਰਬਾਦ ਕੀਤਾ ਗਿਆ ਹੈ |