ਜਲੰਧਰ, 4 ਨਵੰਬਰ (ਪਵਨ ਖਰਬੰਦਾ)-ਦੇਵ ਉਥਾਯਨੀ ਏਕਾਦਸ਼ੀ ਦੇ ਸ਼ੁਭ ਮੌਕੇ 'ਤੇ ਸੇਂਟ ਸੋਲਜਰ ਏਲੀਟ ਸਕੂਲ ਜਲੰਧਰ ਵਿਹਾਰ ਵਿਖੇ ਕਾਰਤਿਕ ਦੀਪਦਾਨ ਮਹਾਂਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ¢ ਗਰੁੱਪ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਅਤੇ ਪਿ੍ੰਸੀਪਲ ਸ਼੍ਰੀਮਤੀ ਰਿਤੂ ਚਾਵਲਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ 'ਚ ਇਸਕੋਨ ਜਲੰਧਰ ਦੇ ਸ਼ਰਧਾਲੂਆਂ, ਜਿਨ੍ਹਾਂ ਵਿੱਚ ਗੰਭੀਰ ਪੰਡਿਤ ਗÏਰ ਦਾਸ, ਪ. ਪ੍ਰੇਮਨਿਧੀ ਦਾਸ, ਪ. ਕਰੁਣਾਨਿਧੀ ਦਾਸ ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ | ਉਨ੍ਹਾਂ ਵਲੋਂ ਰੂਹਾਨੀ ਕੀਰਤਨ ਅਤੇ ਮਨਮੋਹਕ ਕਹਾਣੀਆਂ ਪੇਸ਼ ਕੀਤੀਆਂ ਗਈਆਂ¢