22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅਮਰੀਕਾ ਦੀ ਧਰਤੀ 'ਤੇ ਸਵਰਨਜੀਤ ਸਿੰਘ ਨੇ ਰਚਿਆ ਇਤਿਹਾਸ

ਅਜੀਤ ਡੈਸਕ 07-11-2025
ਜਲੰਧਰ, 6 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਸ਼ਹਿਰ ਦੇ ਜੰਮਪਲ ਸਵਰਨਜੀਤ ਸਿੰਘ ਨੇ ਅਮਰੀਕਾ ਦੇ ਕਨੈਕਟੀਕਟ ਸ਼ਹਿਰ ਦੇ ਨੌਰਵਿਚ ਨਗਰ ਵਿਚ ਮੇਅਰ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਸਵਰਨਜੀਤ ਸਿੰਘ ਨੌਰਵਿਚ ਨਗਰ ਦੇ ਪਹਿਲੇ ਸਾਬਤ ਸੂਰਤ ਸਿੱਖ ਹਨ, ਜਿਨ੍ਹਾਂ ਨੇ ਇਹ ਚੋਣ ਜਿੱਤ ਕੇ ਨਾ ਕੇਵਲ ਆਪਣੇ ਮਾਤਾ ਪਿਤਾ, ਜਲੰਧਰ ਸ਼ਹਿਰ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਬਲਕਿ ਪੂਰੇ ਸਿੱਖ ਜਗਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 110 ਵੋਟਾਂ ਨਾਲ ਪਛਾੜ ਕੇ ਇਹ ਜਿੱਤ ਹਾਸਿਲ ਕੀਤੀ ਜਿਸ ਨਾਲ ਘਰ ਵਿਚ ਖੁਸੀ ਦਾ ਮਾਹੌਲ ਹੈ |
ਸਵਰਨਜੀਤ ਸਿੰਘ ਦੇ ਪਿਤਾ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੋ ਰਾਜਨੀਤਿਕ ਅਤੇ ਸਮਾਜਿਕ ਖਤਰਾਂ 'ਚ ਹਮੇਸ਼ਾ ਸਰਗਰਮ ਰਹਿੰਦੇ ਹਨ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦÏਰਾਨ ਪਰਿਵਾਰ ਉੱਜੜ ਕੇ ਜਲੰਧਰ ਆ ਕੇ ਵਸ ਗਿਆ ਸੀ¢ ਜਥੇਦਾਰ ਖਾਲਸਾ ਨੇ ਦੱਸਿਆ ਕਿ ਇੱਥੇ ਉਨ੍ਹਾਂ ਸਖਤ ਮਿਹਨਤ ਨਾਲ ਆਪਣੇ ਕਾਰੋਬਾਰ ਨੂੰ ਮੁੜ ਸਥਾਪਿਤ ਕੀਤਾ | ਜਥੇਦਾਰ ਖਾਲਸਾ ਨੇ ਦੱਸਿਆ ਕਿ ਇੱਥੇ ਪੜ੍ਹਾਈ ਕਰਨ ਉਪਰੰਤ 2007 ਵਿੱਚ ਸਵਰਨਜੀਤ ਸਿੰਘ ਉੱਚ ਵਿਦਿਆ ਪ੍ਰਪਾਤ ਕਰਨ ਲਈ ਅਮਰੀਕਾ ਗਏ ਤੇ ਕੰਪਿਊਟਰ ਸਾਇੰਸ 'ਚ ਮਾਸਟਰਜ਼ ਕੀਤੀ, ਫਿਰ ਕੰਸਟ੍ਰਕਸ਼ਨ ਦਾ ਕਾਰੋਬਾਰ ਸ਼ੁਰੂ ਕੀਤਾ¢ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ 'ਚ ਨਾਂਅ ਕਮਾਇਆ¢ ਇਸ ਦੇ ਨਾਲ ਉਹ ਰਾਜਨੀਤੀ, ਸਮਾਜਿਕ ਕਾਰਜ, ਧਾਰਮਿਕ ਤੇ ਮਨੁੱਖੀ ਅਧਿਕਾਰ ਮੁਹਿੰਮਾਂ ਵਿੱਚ ਸਰਗਰਮ ਰਹੇ¢ 2021 ਵਿੱਚ ਨÏਰਵਿਚ ਸਿਟੀ ਕÏਾਸਲ 'ਚ ਚੁਣੇ ਗਏ¢ ਉਨ੍ਹਾਂ ਏਸ਼ੀਅਨ, ਕਾਲੇ, ਪ੍ਰਵਾਸੀ ਭਾਰਤੀ, ਖ਼ਾਸਕਰ ਸਿੱਖਾਂ ਦੇ ਹੱਕਾਂ ਲਈ ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ¢ ਮਨੁੱਖੀ ਅਧਿਕਾਰਾਂ ਦੀਆਂ ਸਰਗਰਮੀਆਂ ਕਾਰਣ ਉਨਾਂ ਨੂੰ ਐਫ. ਬੀ. ਆਈ. ਨੇ ਸਨਮਾਨਿਤ ਕੀਤਾ¢
ਪਿਛਲੀ ਖ਼ਬਰ ਸੀਵਰੇਜ ਬੰਦ ਹੋਣ ਕਰਕੇ ਨਿਊ ਇੰਦਰਾ ਕਾਲੋਨੀ ਦੇ ਕੋਲ ਟੁੱਟੀ ਸਰਵਿਸ ਰੋਡ ਅਗਲੀ ਖ਼ਬਰ ਕਨੈਕਟੀਕਟ ਦੇ ਨੌਰਵਿਚ ਨਗਰ ਦੇ ਬਣੇ ਪਹਿਲੇ ਸਾਬਤ ਸੂਰਤ ਸਿੱਖ ਮੇਅਰ ਅਮਰੀਕਾ ਦੀ ਧਰਤੀ 'ਤੇ ਸਵਰਨਜੀਤ ਸਿੰਘ ਨੇ ਰਚਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।