22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੌਰਮਿੰਟ ਟੀਚਰਜ਼ ਯੂਨੀਅਨ ਦੀ ਜਨਰਲ ਕੌਂਸਲ 8 ਨੂੰ -ਬਾਸੀ

ਅਜੀਤ ਡੈਸਕ 07-11-2025
ਜੰਡਿਆਲਾ ਮੰਜਕੀ, 6 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸੇਵਾ ਕਰਦੇ ਪ੍ਰਾਇਮਰੀ ਕੇਡਰ ਤੋਂ ਲੈ ਕੇ ਪਿ੍ੰਸੀਪਲ ਕੇਡਰ ਤੱਕ ਦੀ ਪ੍ਰਤੀਨਿਧਤਾ ਕਰਦੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਬਲਾਕ ਪ੍ਰਧਾਨਾਂ ਤੇ ਅਧਾਰਿਤ ਜਨਰਲ ਕੌਂਸਲ 8 ਨਵੰਬਰ ਦਿਨ ਸਨਿਚਰਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਜਨਰਲ ਕੌਂਸਲ ਦਾ ਉਦਘਾਟਨ ਜਥੇਬੰਦੀ ਦੇ ਸਾਬਕਾ ਜਨਰਲ ਸਕੱਤਰ ਮਾਸਟਰ ਹਰਕੰਵਲ ਸਿੰਘ ਕਰਨਗੇ | ਇਸ ਜਨਰਲ ਕੌਂਸਲ 'ਚ ਪੰਜਾਬ ਭਰ ਤੋਂ 250 ਦੇ ਕਰੀਬ ਡੈਲੀਗੇਟ ਭਾਗ ਲੈਣਗੇ |
ਪਿਛਲੀ ਖ਼ਬਰ ਸਰਹੱਦੀ ਖੇਤਰ ਦੇ ਵਿਕਾਸ ਦੀ ਨਵੀਂ ਕਹਾਣੀ ਲਿਖੇਗਾ 'ਆਪ' ਉਮੀਦਵਾਰ-ਕੇਜਰੀਵਾਲ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਦਲਿਤ ਸਮਾਜ ਨੂੰ ਵੋਟਾਂ ਦੀ ਰਣਨੀਤੀ ਲਈ ਹੀ ਇਸਤੇਮਾਲ ਕੀਤਾ-ਮਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।