10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਲਕਾ ਵਿਧਾਇਕਾ ਬੀਬੀ ਮਾਨ ਨੇ 12 ਖੇਡ ਮੈਦਾਨਾਂ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 23-11-2025
ਨਕੋਦਰ, 22 ਨਵੰਬਰ (ਗੁਰਵਿੰਦਰ ਸਿੰਘ)-ਪੇਂਡੂ ਖੇਤਰ ਦੇ ਖੇਡ ਮੈਦਾਨਾਂ ਦੀ ਅਧੁਨਿਕ ਨੁਹਾਰ ਬਦਲਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕਾ ਨਕੋਦਰ 'ਚ 30 ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਲਈ 9 ਕਰੋੜ ਦੀ ਗਰਾਂਟ ਖਰਚੀ ਜਾਣੀ ਹੈ ਜਿਨ੍ਹਾਂ 'ਚੋਂ 12 ਖੇਡ ਮੈਦਾਨਾਂ ਦੇ ਨੀਂਹ ਪੱਥਰ ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਰੱਖੇ, 4 ਕਰੋੜ 1.41 ਲੱਖ ਰੁਪਏ ਦੀ ਗਰਾਂਟ ਨਾਲ ਪਿੰਡਾਂ 'ਚ ਖੇਡ ਕਲਚਰ ਪੈਦਾ ਕਰਨ ਲਈ, ਤੰਦਰੁਸਤ ਪੰਜਾਬ, ਰੰਗਲਾ ਪੰਜਾਬ ਬਣਨ ਦੀ ਪਹਿਲ ਕਦਮੀ ਕਰਨ 'ਤੇ ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ¢ ਉਨ੍ਹਾਂ ਕਿਹਾ ਕਿ ਇਸ ਗਰਾਂਟ ਨਾਲ ਖੇਡ ਮੈਦਾਨਾਂ ਵਿੱਚ ਸਪਿੰਗਲਰ ਸਿਸਟਮ, ਲਾਈਟ, ਬਾਉਂਡਰੀਵਾਲ, ਬੈਂਚ, ਹਰਾ ਘਾਹ, ਟੋਇਲਟ ਬਲਾਕ, ਸਟੋਰ ਰੂਮ, ਫੁੱਟਬਾਲ ਗਰਾਊਾਡ, ਬਾਸਕਟ ਬਾਲ ਗਰਾਉਂਡ, ਬਾਲੀਵਾਲ ਗਰਾਉਂਡ, ਰੈਸਲਿੰਗ ਗਰਾਊਾਡ, ਖੇਡ ਮੈਦਾਨਾਂ ਆਲੇ ਦੁਆਲਾ ਰਸਤਾ ਅਤੇ ਇਨ੍ਹਾਂ ਰਸਤਿਆਂ 'ਤੇ ਲਾਇਟਾਂ ਲੱਗਣਗੀਆਂ ¢ ਉਹਨਾ ਕਿਹਾ ਕਿ ਜਿਹਨਾਂ ਪਿੰਡਾਂ ਵਿਚ ਇਹ ਖੇਡ ਮੈਦਾਨ ਬਣਨ ਲਈ ਨੀਂਹ ਪੱਥਰ ਰੱਖੇ ਗਏ ਹਨ ਉਹਨਾਂ ਵਿੱਚ ਸ਼ਾਮਿਲ ਪਿੰਡਾਂ ਨੂੰ ਗਰਾਂਟ ਦੇ ਵੇਰਵੇ ਜਿਵੇਂ ਕੰਗਸਾਬੂ 35. 86 ਲੱਖ ਰੁਪਏ, ਮੁੱਧਾ 34. 33 ਲੱਖ ਰੁਪਏ, ਬੋਪਾਰਾਏ ਕਲਾਂ 27. 30 ਲੱਖ ਰੁਪਏ, ਗੋਹੀਰ 41. 28 ਲੱਖ ਰੁਪਏ, ਮਾਲੜੀ 41.76 ਲੱਖ ਰੁਪਏ, ਹੇਰਾਂ 23. 95 ਲੱਖ ਰੁਪਏ, ਤਲਵੰਡੀ ਭਰੋ, 37. 27 ਲੱਖ ਰੁਪਏ, ਰਸੂਲਪੁਰ ਕਲਾਂ 33.07 ਲੱਖ ਰੁਪਏ, ਉੱਗੀ 32. 27 ਲੱਖ ਰੁਪਏ, ਕੰਗਰਾਂਣਾ 22. 06 ਲੱਖ ਰੁਪਏ, ਨੂਰਪੁਰ 43.06 ਲੱਖ ਰੁਪਏ, ਗਾਂਧਰਾਂ 29.20 ਲੱਖ ਰੁਪਏ ¢ ਬੀਬੀ ਮਾਨ ਨੇ ਆਖਿਆ ਬਾਕੀ ਰਹਿੰਦੇ ਖੇਡ ਮੈਦਾਨਾਂ ਦਾ ਵੀ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ¢
ਇਸ ਮÏਕੇ ਤੇ ਬੀਬੀ ਮਾਨ ਨਾਲ ਜਸਵੀਰ ਸਿੰਘ ਧੰਜਲ ਕੁਆਡੀਨੇਟਰ ਹਲਕਾ ਨਕੋਦਰ, ਰਜ਼ਨੀਸ਼ ਬੱਬਰ ਯੂਥ ਕੋਆਰਡੀਨੇਟਰ,ਪ੍ਰੇਮ ਕੁਮਾਰ ਰਾਜੂ ਉੱਪਲ ਐਸ.ਸੀ ਵਿੰਗ ਕੋਆਰਡੀਨੇਟਰ, ਬਲਦੇਵ ਰਾਜ ਸਹੋਤਾ ਬਲਾਕ ਪ੍ਰੈਜੀਡੈਂਟ, ਕੁਲਦੀਪ ਕੰਗਣਾ ਬਲਾਕ ਪ੍ਰਧਾਨ, ਸੋਹਨ ਲਾਲ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ, ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਦਰਸ਼ਨ ਸਿੰਘ ਟਾਹਲੀ ਵਾਇਸ ਚੇਅਰਮੈਨ ਜਿਲਾ ਪਰਿਸ਼ਦ, ਮਨਜੀਤ ਸਿੰਘ ਬੈਂਡਲ ਬਲਾਕ ਪ੍ਰਧਾਨ, ਧਰਮਪਾਲ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਕੰਗ ਸਾਹਬੂ, ਹਰਦੀਪ ਸਿੰਘ ਸਰਪੰਚ ਮੁੱਧਾ, ਅਮਨ ਸ਼ੰਕਰ, ਜਸਪਾਲ ਸਿੰਘ ਸਰਪੰਚ ਕੋਟਲਾ ਜੰਗਾਂ, ਰਾਣਾ ਮੁੱਧਾ, ਪੰਮਾ ਕੰਗ ਸਾਬੂ, ਕੇਵਲ ਸਿੰਘ ਪੰਚ ਬੋਪਾਰਾਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵਜਨਮੀ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਲੰਬੇ ਸਮੇਂ ਤੋਂ ਅਧੂਰੀ ਪਈ ਸੜਕ ਦਾ ਕੰਮ ਪੂਰਾ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।