22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੀ. ਐਨ. ਬੀ. ਵਲੋਂ ਮੈਗਾ ਐਮ. ਐਸ. ਐਮ. ਈ. ਅਤੇ ਨਿਰਯਾਤਕ ਸੰਮੇਲਨ

ਅਜੀਤ ਡੈਸਕ 25-11-2025
ਜਲੰਧਰ, 24 ਨਵੰਬਰ (ਸ਼ਿਵ)-ਜਲੰਧਰ ਪੰਜਾਬ ਨੈਸ਼ਨਲ ਬੈਂਕ ਸਰਕਲ ਦਫਤਰ ਵਲੋਂ ਮੈਗਾ ਐਮ. ਐੱਸ. ਐਮ. ਈ. (ਸੂਖਮ, ਲਘੂ ਅਤੇ ਦਰਮਿਆਨੇ ਉੱਦਮ) ਅਤੇ ਨਿਰਯਾਤ ਸੰਮੇਲਨ ਸਫਲਤਾਪੂਰਵਕ ਕਰਵਾਇਆ ਗਿਆ ¢ ਇਸ ਪ੍ਰੋਗਰਾਮ ਨੂੰ ਐਮ. ਐੱਸ.ਐਮ. ਈ. ਅਤੇ ਬਰਾਮਦ ਸੈਕਟਰਾਂ ਦੇ 70 ਤੋਂ ਵੱਧ ਪ੍ਰਮੁੱਖ ਗਾਹਕਾਂ ਦੀ ਮÏਜੂਦਗੀ ਨਾਲ ਭਰਵਾਂ ਹੁੰਗਾਰਾ ਮਿਲਿਆ¢ ਇਸ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਸ਼ੀਤਲ ਗਰੁੱਪ ਆਫ਼ ਇੰਡਸਟਰੀਜ਼ ਦੇ ਸੰਸਥਾਪਕ ਅਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ, ਵਿਕਟਰ ਫੋਰਜਿੰਗ ਦੇ ਸੰਸਥਾਪਕ ਅਤੇ ਪ੍ਰਧਾਨ ਫੀਓ ਸ੍ਰੀ ਅਸ਼ਵਨੀ ਕੁਮਾਰ, ਰਣਬੀਰ ਸਿੰਘ ਸੀਹਰਾ ਐਮ. ਡੀ. ਅਤੇ ਸੀ. ਈ. ਓ. ਜੀ. ਐਨ. ਏ. ਐਕਸਲਜ ਲਿਮ. ਦਾ ਬੈਂਕ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਹ ਸਨਮਾਨ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਅਕਾੳਾੂਟਸ ਮੈਨੇਜਰ ਸ੍ਰੀ ਰਾਮ ਸ਼ਰਮਾ ਨੇ ਬੈਂਕ ਅਧਿਕਾਰੀਆਂ ਦੀ ਤਰਫ਼ੋਂ ਹਾਸਿਲ ਕੀਤਾ | ਇਸ ਪ੍ਰੋਗਰਾਮ 'ਚ ਸ੍ਰੀ ਅਮਿਤ ਗਰੋਵਰ ਡਿਪਟੀ ਜਨਰਲ ਮੈਨੇਜਰ ਆਈ. ਬੀ. ਡੀ. ਡਿਵੀਜ਼ਨ ਹੈੱਡ ਆਫ਼ਿਸ ਨਵੀਂ ਦਿੱਲੀ ਸ਼ਾਮਿਲ ਹੋਏ | ਜਿਨ੍ਹਾਂ ਨੇ ਆਏ ਹੋਏ ਸਾਰੇ ਭਾਗੀਦਾਰ ਗਾਹਕਾਂ ਨਾਲ ਗੱਲਬਾਤ ਕੀਤੀ ਤੇ ਬੈਂਕਿੰਗ ਉਤਪਾਦਾਂ, ਨਿਰਯਾਤ ਨਾਲ ਸਬੰਧਿਤ ਨਵੀਂ ਜਾਣਕਾਰੀ ਅਤੇ ਐਮ. ਐੱਸ. ਐਮ.ਈ. ਲਈ ਨਵੀਨਤਮ ਪਹਿਲਕਦਮੀਆਂ ਸਾਂਝੀਆਂ ਕੀਤੀਆਂ | ਜਿਸ ਦਾ ਉਦੇਸ਼ ਕਾਰੋਬਾਰੀ ਵਿਕਾਸ ਨੂੰ ਸਮਰਥਨ ਦੇਣਾ ਅਤੇ ਗਾਹਕ ਸੇਵਾ ਨੂੰ ਵਧਾਉਣਾ ਹੈ¢ ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਨ ਬੈਂਕ 'ਚ ਨਵੇਂ ਆਏ ਵੱਖ-ਵੱਖ ਗਾਹਕਾਂ ਨੂੰ 113 ਕਰੋੜ ਤੋਂ ਵੱਧ ਦੇ ਮਨਜ਼ੂਰੀ ਪੱਤਰਾਂ ਦੀ ਮÏਕੇ 'ਤੇ ਵੰਡ ਸੀ, ਜੋ ਕਿ ਖੇਤਰ 'ਚ ਕਾਰੋਬਾਰੀ ਵਿਸਥਾਰ ਅਤੇ ਵਿੱਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪੀ.ਐਨ.ਬੀ. ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ¢ ਗੱਲਬਾਤ ਦÏਰਾਨ ਗਾਹਕਾਂ ਦੇ ਸਵਾਲਾਂ, ਸੁਝਾਵਾਂ ਅਤੇ ਸੈਕਟਰ-ਵਿਸ਼ੇਸ਼ ਮੁੱਦਿਆਂ ਨੂੰ ਸੰਬੋਧਿਤ ਕੀਤਾ ਗਿਆ, ਜੋ ਕਿ ਪਾਰਦਰਸ਼ੀ ਸੰਚਾਰ ਅਤੇ ਗਾਹਕ-ਕੇਂਦਿ੍ਤ ਸੇਵਾਵਾਂ ਪ੍ਰਤੀ ਪੀ.ਐਨ.ਬੀ. ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ¢ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਸ੍ਰੀ ਅਮਿਤ ਦੱਤਾ (ਸਰਕਲ ਹੈੱਡ), ਸ੍ਰੀ ਰਾਜੀਵ ਵਰਮਾ (ਡਿਪਟੀ ਸਰਕਲ ਹੈੱਡ) ਅਤੇ ਅਭਿਸ਼ੇਕ ਵਿਆਸ (ਡਿਪਟੀ ਸਰਕਲ ਹੈੱਡ) , ਟਾਂਡਾ ਰੋਡ ਬਰਾਂਚ ਦੇ ਚੀਫ਼ ਮੈਨੇਜਰ ਪਿ੍ਤਪਾਲ ਸਿੰਘ ਦੇ ਨਾਲ-ਨਾਲ ਸਰਕਲ ਦਫ਼ਤਰ ਜਲੰਧਰ ਦੇ ਅਧੀਨ ਵੱਖ-ਵੱਖ ਸ਼ਾਖਾਵਾਂ ਦੇ ਸ਼ਾਖਾ ਪ੍ਰਬੰਧਕ, ਪਰਮਿੰਦਰ ਸਿੰਘ ਤੇ ਹੋਰ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚੰਡੀਗੜ੍ਹ ਪੂਰਨ ਤੌਰ 'ਤੇ ਪੰਜਾਬ ਨੂੰ ਦਿੱਤੇ ਜਾਣ ਦੀ ਮੰਗ ਅਗਲੀ ਖ਼ਬਰ ਆਮ ਆਦਮੀ ਕਲੀਨਿਕ ਸਾਂਝਾ ਫ਼ਰੰਟ ਨੇ ਹੱਕੀ ਮੰਗਾਂ ਨਾ ਮੰਨੇ ਜਾਣ 'ਤੇ ਸਖ਼ਤ ਰੂਪ ਅਪਣਾਉਣ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।