22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

2018 'ਚ ਮੁੰਬਈ ਗਏ ਜਲੰਧਰ ਦੇ ਮੇਅਰਾਂ ਦੇ ਇੱਕ ਵਫ਼ਦ ਨੇ ਕੀਤੀ ਸੀ ਧਰਮਿੰਦਰ ਨਾਲ ਮੁਲਾਕਾਤ ਜਲੰਧਰ ਨਾਲ ਵੀ ਜੁੜੀਆਂ ਰਹੀਆਂ ਨੇ 'ਹੀ-ਮੈਨ' ਧਰਮਿੰਦਰ ਦੀਆਂ ਯਾਦਾਂ

2018 'ਚ ਧਰਮਿੰਦਰ ਦੇ ਘਰ 'ਚ ਉਨ੍ਹਾਂ ਨਾਲ ਬੈਠੇ ਮੇਅਰ ਦੇ ਪੀ. ਏ. ਹਰਪ੍ਰੀਤ ਵਾਲੀਆ ਨਾਲ ਖਿੱਚੀ ਗਈ ਤਸਵੀਰ | ਅਜੀਤ ਤਸਵੀਰ <br/> 25-11-2025
ਸ਼ਿਵ ਸ਼ਰਮਾ
ਜਲੰਧਰ, 24 ਨਵੰਬਰ-ਕਈ ਦਹਾਕੇ ਤੱਕ ਬਾਲੀਵੱੁਡ 'ਚ ਆਪਣੇ ਨਾਂਅ ਦਾ ਡੰਕਾ ਵਜਾਉਣ ਵਾਲੇ ਅਤੇ ਹੀ-ਮੈਨ ਕਹੇ ਜਾਂਦੇ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ | ਪੰਜਾਬ ਦੇ ਹੋਣ ਕਰਕੇ ਧਰਮਿੰਦਰ ਨੂੰ ਜਦੋਂ ਕੋਈ ਮੁੰਬਈ ਵਿਚ ਮਿਲਣ ਜਾਂਦਾ ਸੀ ਤਾਂ ਉਨ੍ਹਾਂ ਨੂੰ ਆਪਣਿਆਂ ਵਾਂਗ ਸਤਿਕਾਰ ਦਿੰਦੇ ਸੀ | ਲੁਧਿਆਣਾ ਦੇ ਰਹਿਣ ਵਾਲੇ ਧਰਮਿੰਦਰ ਦੀਆਂ ਯਾਦਾਂ ਜਲੰਧਰ ਨਾਲ ਵੀ ਜੁੜੀਆਂ ਰਹੀਆਂ ਹਨ ਤੇ ਜਲੰਧਰ ਦੇ ਕਈ ਲੋਕ ਅੱਜ ਵੀ ਉਨ੍ਹਾਂ ਨਾਲ ਸਾਲਾਂ ਪਹਿਲਾਂ ਕੀਤੀਆਂ ਗਈਆਂ ਮੁਲਾਕਾਤਾਂ ਨੂੰ ਭੁੱਲੇ ਨਹੀਂ ਹਨ ਤੇ ਅੱਜ ਵੀ ਕਈ ਲੋਕਾਂ ਨੇ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਬਾਰੇ ਵੀ ਦੱਸਿਆ ਕਿ ਉਹ ਪੰਜਾਬੀਆਂ ਨਾਲ ਮਿਲਣ ਲਈ ਕਾਫ਼ੀ ਖ਼ੁਸ਼ ਹੰੁਦੇ ਸਨ ਤਾਂ ਉਨ੍ਹਾਂ ਨੂੰ ਪਰਿਵਾਰਕ ਮੈਂਬਰ ਵਾਂਗ ਪਿਆਰ ਦਿੰਦੇ ਸਨ | 2018 ਵਿਚ ਮੁੰਬਈ ਵਿਚ ਮੇਅਰ ਕਾਨਫ਼ਰੰਸ ਰੱਖੀ ਗਈ ਸੀ ਤਾਂ ਇਸ ਕਾਨਫ਼ਰੰਸ ਵਿਚ ਜਾਣ ਲਈ ਪੰਜਾਬ ਤੋਂ ਮੇਅਰਾਂ ਦਾ ਇੱਕ ਵਫ਼ਦ ਵੀ ਗਿਆ ਸੀ ਤਾਂ ਇਸ ਵਫ਼ਦ ਵਿਚ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ, ਲੁਧਿਆਣਾ ਦੇ ਸਾਬਕਾ ਮੇਅਰ ਬਲਕਾਰ ਸੰਧੂ ਤੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਜਲੰਧਰ ਦੇ ਮੇਅਰ ਦੇ ਪੀ. ਏ. ਜਿਹੜੇ ਵਨੀਤ ਧੀਰ ਦੇ ਵੀ ਹਰਪ੍ਰੀਤ ਵਾਲੀਆ ਪੀ. ਏ. ਸਨ, ਉਹ ਵੀ ਵਫ਼ਦ ਵਿਚ ਸ਼ਾਮਿਲ ਸਨ | ਮੁੰਬਈ ਵਿਚ ਹੋਈ ਧਰਮਿੰਦਰ ਨਾਲ ਆਪਣੀ ਮੁਲਾਕਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦੱਸਦੇ ਹੋਏ ਮੇਅਰ ਦੇ ਪੀ. ਏ. ਹਰਪ੍ਰੀਤ ਵਾਲੀਆ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਵੀ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਵਫ਼ਦ ਨਾਲ ਜਾ ਰਹੇ ਹਨ ਤਾਂ ਮੁੰਬਈ ਵਿਚ ਉਨ੍ਹਾਂ ਨੇ ਲੁਧਿਆਣਾ ਦੇ ਸਾਬਕਾ ਮੇਅਰ ਬਲਕਾਰ ਸੰਧੂ ਨਾਲ ਪ੍ਰਸਿੱਧ ਫ਼ਿਲਮ ਸਟਾਰ ਧਰਮਿੰਦਰ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਤੇ ਬਲਕਾਰ ਸੰਧੂ ਨੇ ਧਰਮਿੰਦਰ ਦੇ ਭਰਾ ਨੂੰ ਮਿਲਾਉਣ ਲਈ ਬੇਨਤੀ ਕੀਤੀ ਤਾਂ ਬਾਅਦ ਵਿਚ ਉਹ ਧਰਮਿੰਦਰ ਦੀ ਜੁਹੂ ਸਥਿਤ ਕੋਠੀ ਵਿਚ ਉਨ੍ਹਾਂ ਨੂੰ ਮਿਲਣ ਲਈ ਗਏ | ਹਰਪ੍ਰੀਤ ਵਾਲੀਆ ਆਪਣੀ ਇਸ ਮੁਲਾਕਾਤ ਬਾਰੇ ਦੱਸਦੇ ਹਨ ਕਿ ਜਦੋਂ ਉਹ ਧਰਮਿੰਦਰ ਨੂੰ ਮਿਲਣ ਲਈ ਪੁੱਜੇ ਤਾਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ |
ਵਾਲੀਆ ਮੁਤਾਬਿਕ ਧਰਮਿੰਦਰ ਨਾਲ ਉਨ੍ਹਾਂ ਨੇ ਕਾਫ਼ੀ ਖੁੱਲ੍ਹਦਿਲੀ ਨਾਲ ਗੱਲਾਂ ਕੀਤੀਆਂ ਤਾਂ ਬਾਅਦ ਵਿਚ ਧਰਮਿੰਦਰ ਨੇ ਆਪਣੇ ਫ਼ਿਲਮੀ ਸਫ਼ਰ ਬਾਰੇ ਉਨ੍ਹਾਂ ਨਾਲ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ | ਧਰਮਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਫਗਵਾੜਾ ਵਿਚ ਪੜ੍ਹਾਈ ਕਰਦੇ ਸਨ ਤਾਂ ਉਹ ਬੱਸ ਵਿਚ ਬੈਠ ਕੇ ਜਲੰਧਰ ਦੇ ਸੰਤ ਸਿਨੇਮਾ ਵਿਚ ਫ਼ਿਲਮ ਦੇਖਣ ਲਈ ਆਉਂਦੇ ਸਨ ਤਾਂ ਉਹ ਪ੍ਰਸਿੱਧ ਸਟਾਰ ਦਲੀਪ ਕੁਮਾਰ ਦੇ ਸ਼ੁਰੂ ਤੋਂ ਹੀ ਫੈਨ ਸਨ ਤਾਂ ਉਹ ਜਲੰਧਰ ਦੇ ਰੇਲਵੇ ਰੋਡ 'ਤੇ ਉਸ ਜਗ੍ਹਾ 'ਤੇ ਉਨ੍ਹਾਂ ਦੇ ਬਣਦੇ ਬੋਰਡ ਦੇਖਣ ਜਾਂਦੇ ਸਨ | ਧਰਮਿੰਦਰ ਦਾ ਕਹਿਣਾ ਸੀ ਕਿ ਉਹ ਲੁਧਿਆਣਾ ਤੇ ਜਲੰਧਰ ਨੂੰ ਕਾਫ਼ੀ ਪਸੰਦ ਕਰਦੇ ਹਨ | ਹਰਪ੍ਰੀਤ ਵਾਲੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਉਸੇ ਦਿਨ ਸ਼ਾਮ ਨੂੰ ਵਾਪਸ ਪੰਜਾਬ ਪਰਤਣਾ ਸੀ ਪਰ ਧਰਮਿੰਦਰ ਚਾਹੁੰਦੇ ਸੀ ਕਿ ਉਹ ਕੁੱਝ ਦਿਨ ਹੋਰ ਮੁੰਬਈ ਰਹਿਣ ਤੇ ਉਨ੍ਹਾਂ ਨਾਲ ਜਲੰਧਰ ਦੀਆਂ ਹੋਰ ਗੱਲਾਂ ਸਾਂਝੀਆਂ ਕਰ ਸਕਣ | ਹਰਪ੍ਰੀਤ ਵਾਲੀਆ ਨੇ ਕਿਹਾ ਕਿ ਚਾਹੇ ਧਰਮਿੰਦਰ ਅੱਜ ਇਸ ਸੰਸਾਰ ਵਿਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਕਦੇ ਵੀ ਨਹੀਂ ਭੁਲਾਈਆਂ ਜਾ ਸਕਣਗੀਆਂ ਕਿਉਂਕਿ ਉਹ ਇੱਕ ਸਾਫ਼ ਦਿਲ ਇਨਸਾਨ ਸੀ ਜਿਹੜੇ ਕਿ ਉਹ ਹਰ ਕਿਸੇ ਨਾਲ ਪਿਆਰ ਕਰਦੇ ਸਨ |
ਪਿਛਲੀ ਖ਼ਬਰ ਜਲੰਧਰ ਨਾਲ ਵੀ ਜੁੜੀਆਂ ਰਹੀਆਂ ਨੇ 'ਹੀ-ਮੈਨ' ਧਰਮਿੰਦਰ ਦੀਆਂ ਯਾਦਾਂ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਕਵੀ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।