08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੋਨੂੰ ਕੰਗ ਪੀ.ਏ. ਨੇ ਕੋਟੜਾ ਕਲਾਂ 'ਚ ਲੱਗੇ ਪਸ਼ੂ ਮੇਲੇ 'ਚ ਲਗਾਈ ਹਾਜ਼ਰੀ

ਅਜੀਤ ਡੈਸਕ 06-12-2025
ਸ਼ਾਹਕੋਟ, 5 ਦਸੰਬਰ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ ਵਲੋਂ ਪਿੰਡ ਕੋਟੜਾ ਕਲਾਂ ਵਿਖੇ ਹੋਏ ਪਸ਼ੂ ਮੇਲੇ 'ਚ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ ਸੁਖਦੀਪ ਸਿੰਘ ਸੋਨੂੰ ਕੰਗ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਸੋਨੂੰ ਕੰਗ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਡੇਅਰੀ ਫਾਰਮਿੰਗ ਸਾਡੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ | ਐਸੋਸੀਏਸ਼ਨ ਨੇ ਪਸ਼ੂ ਮੇਲਾ ਕਰਵਾ ਕੇ ਨਾ ਸਿਰਫ਼ ਉੱਤਮ ਨਸਲਾਂ ਨੂੰ ਪ੍ਰਦਰਸ਼ਿਤ ਕੀਤਾ ਹੈ, ਸਗੋਂ ਪਸ਼ੂ ਪਾਲਕਾਂ ਨੂੰ ਆਧੁਨਿਕ ਗਿਆਨ ਦੇਣ ਦਾ ਵੀ ਸ਼ਲਾਘਾਯੋਗ ਕੰਮ ਕੀਤਾ ਹੈ | ਪ੍ਰਬੰਧਕਾਂ ਵਲੋਂ ਸੋਨੂੰ ਕੰਗ ਪੀ.ਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪੰਡਤ ਅਸ਼ੋਕ ਢੰਡੋਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਦਲਜੀਤ ਮਿਨਹਾਸ ਨੂੰ ਵੱਡੇ ਅਹੁਦੇ ਨਾਲ ਨਿਵਾਜਿਆ ਜਾਵੇਗਾ-ਹਰਪਾਲ ਚੀਮਾ ਅਗਲੀ ਖ਼ਬਰ ਪਿੰਡ ਸੰਘਵਾਲ ਵਿਖੇ ਉੱਘੇ ਪਹਿਲਵਾਨਾਂ ਦੀ ਯਾਦ 'ਚ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।