07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਇਮਾਰਤ ਨੂੰ ਰੰਗ ਕਰਦੇ ਸਮੇਂ ਪੰਜਵੀਂ ਮੰਜ਼ਿਲ ਤੋਂ ਡਿੱਗੇ 2 ਵਿਅਕਤੀਆਂ ਦੀ ਮੌਤ

ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਐੱਮ. ਐੱਸ. ਲੋਹੀਆ)-ਸਥਾਨਕ ਕੂਲ ਰੋਡ 'ਤੇ ਲਾਜਵੰਤੀ ਹਸਪਤਾਲ ਦੇ ਨਾਲ ਲਗਦੀ ਇਕ ਫਾਇਨਾਂਸ ਕੰਪਨੀ ਦੀ ਇਮਾਰਤ ਨੂੰ ਰੰਗ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ 2 ਵਿਅਕਤੀ ਪੰਜਵੀਂ ਮੰਜ਼ਿਲ ਤੋਂ ਡਿੱਗ ਗਏ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਮਿ੍ਤਕਾਂ ਦੀ ਪਛਾਣ ਪ੍ਰਕਾਸ਼ ਉਰਫ਼ ਪੱਪੂ (50) ਪੁੱਤਰ ਲਾਲਪੱਤ ਵਾਸੀ ਬਡਾਰਾ, ਗੋਰਖਪੁਰ, ਯੂ.ਪੀ. ਅਤੇ ਰਾਮੂ ਪੁੱਤਰ ਗਰੀਬੇ ਉਦਬਾਪੁਰ, ਬਹਿਰਾਈਚ, ਯੂ.ਪੀ. ਦੋਵੇਂ ਹਾਲ ਵਾਸੀ ਅਲੀਪੁਰ ਵਜੋਂ ਦੱਸੀ ਗਈ ਹੈ | ਪ੍ਰਤੱਖ ਦਰਸ਼ੀਆਂ ਅਨੁਸਾਰ ਪੰਜਵੀਂ ਮੰਜ਼ਿਲ 'ਤੇ ਕੰਮ ਕਰ ਰਹੇ ਵਿਅਕਤੀਆਂ ਵਲੋਂ ਆਪਣੀ ਸੁਰੱਖਿਆ ਲਈ ਕੀਤੇ ਗਏ ਇੰਤਜ਼ਾਮ ਨਾ ਕਾਫ਼ੀ ਸਨ | ਇਮਾਰਤ ਦੇ ਸੁਰੱਖਿਆ ਕਰਮੀ ਅਨੁਸਾਰ ਅੱਜ ਦੋਵੇਂ ਵਿਅਕਤੀ ਪਹਿਲੇ ਦਿਨ ਕੰਮ 'ਤੇ ਆਏ ਸਨ, ਜੋ ਇਮਾਰਤ ਦੀ ਰੰਗਾਈ ਦਾ ਕੰਮ ਕਰ ਰਹੇ ਸਨ | ਵਿਅਕਤੀ ਜਦੋਂ ਇਮਾਰਤ ਦੀ ਪੰਜਵੀਂ ਮੰਜ਼ਿਲ ਨੂੰ ਰੰਗ ਕਰ ਰਹੇ ਸਨ, ਤਾਂ ਇਕ ਦਾ ਪੈਰ ਫ਼ਿਸਲ ਗਿਆ ਅਤੇ ਦੂਸਰੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ | ਇਸ ਹਾਦਸੇ ਦੌਰਾਨ ਦੋਵੇਂ ਡਿੱਗ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ | ਮਾਮਲੇ ਦੀ ਜਾਂਚ ਕਰ ਰਹੇ ਬੱਸ ਅੱਡਾ ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਘਟਨਾ ਸੰਬੰਧੀ ਰੰਗਾਈ ਕਰਨ ਵਾਲੇ ਠੇਕੇਦਾਰ ਅਤੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਹ ਜਿਵੇਂ ਹੀ ਕੋਈ ਬਿਆਨ ਦਰਜ ਕਰਵਾਉਣਗੇ ਉਸ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਪੁਲਿਸ ਨੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਕੀਤਾ ਨਾਕਾਮ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਸਾਰੇ 114 ਉਮੀਦਵਾਰਾਂ ਦੇ ਕਾਗ਼ਜ਼ ਪਾਏ ਗਏ ਦਰੁੱਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।