07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਖੋਹਬਾਜ਼ੀ ਦੇ ਮਾਮਲੇ 'ਚ 2 ਬਰੀ

ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਪ੍ਰਦੀਪ ਕੁਮਾਰ ਉਰਫ਼ ਵਿੱਕੀ ਪੁੱਤਰ ਵਿਜੇ ਕੁਮਾਰ ਵਾਸੀ ਰਵੀਦਾਸਪੁਰਾ, ਫਿਲੌਰ ਅਤੇ ਕਮਲ ਨਾਥ ਉਰਫ਼ ਕਮਲ ਪੁੱਤਰ ਸੰਤ ਕਾਂਤ ਵਾਸੀ ਨੰਗਲ, ਫਿਲੌਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਮਿਤੀ 26 ਅਪ੍ਰੈਲ 2024 ਨੂੰ ਥਾਣਾ ਫਿਲੌਰ ਵਿਖੇ ਇੱਕ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਖੋਹਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਦੋਸ਼ ਸਾਬਤ ਨਾ ਹੋਣ 'ਤੇ ਇਨ੍ਹਾਂ ਦੋਵਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ 'ਵਨ ਰੇਸ' ਜਲੰਧਰ ਹਾਫ ਮੈਰਾਥਨ ਭਲਕੇ ਅਗਲੀ ਖ਼ਬਰ ਪੁਲਿਸ ਨੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਕੀਤਾ ਨਾਕਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।