07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਚੈਂਪੀਅਨਸ਼ਿਪ ਅੱਜ ਤੋਂ

ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਡਾ.ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਚੈਂਪੀਅਨਸ਼ਿਪ ਜੋ ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਦੇ ਟੇਬਲ ਟੈਨਿਸ ਹਾਲ 'ਚ 6 ਤੋਂ 7 ਦਸੰਬਰ ਤੱਕ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਅੰਡਰ 11 ਸਾਲ ਜਨਮ ਮਿਤੀ 1-1.2015, ਅੰਡਰ 13 ਸਾਲ ਜਨਮ 1-1-2013, ਅੰਡਰ 15 ਸਾਲ ਜਨਮ 1-1-2011, ਅੰਡਰ 17 ਸਾਲ ਜਨਮ 1-1-2009, ਅੰਡਰ 19 ਸਾਲ ਜਨਮ 1-1-2007 ਤੱਕ ਜਾਂ ਬਾਦ 'ਚ ਪੈਦਾ ਹੋਏ ਲੜਕੇ ਤੇ ਲੜਕੀਆਂ ਤੇ ਸੀਨੀਅਰ ਮਹਿਲਾ ਤੇ ਪੁਰਸ਼ਾਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਚੈਪੀਅਨਸ਼ਿਪ 'ਚੋ ਜੇਤੂ ਖਿਡਾਰੀਆਂ ਦੀ ਚੋਣ ਸਟੇਟ ਚੈਪੀਅਨਸ਼ਿਪ ਲਈ ਕੀਤੀ ਜਾਵੇਗੀ | ਇਹ ਜਾਣਕਾਰੀ ਜ਼ਿਲ੍ਹਾ ਜਲੰੰਧਰ ਟੇਬਲ ਟੈਨਿਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਨਿਊ ਅਮਰਦਾਸ ਨਗਰ 'ਚ ਸਫ਼ਾਈ ਮਸ਼ੀਨ ਨੂੰ ਲੈ ਕੇ 2 ਧਿਰਾਂ 'ਚ ਤਣਾਅ ਅਗਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੀ ਰਿਆਸ਼ੀ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਹੌਸਲਾ ਇਨਾਮ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।