07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੱਡੀਆਂ ਲਈ ਤੇਲ ਜਾਰੀ ਕਰਨ ਦੇ ਮਾਮਲੇ 'ਚ ਨਿਗਮ ਨੇ ਪ੍ਰਕਿਰਿਆ ਕੀਤੀ ਸਖ਼ਤ

ਨਿਗਮ ਕਰਮਚਾਰੀਆਂ ਨਾਲ ਸ਼ੰਮੀ ਲੂਥਰ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 06-12-2025
• ਗੱਡੀਆਂ ਦੀ ਮੁਰੰਮਤ ਦਾ ਖਰਚਾ ਵਧਣ 'ਤੇ ਜੌਬ ਕਾਰਡ ਪ੍ਰਕਿਰਿਆ ਸ਼ੁਰੂ
ਜਲੰਧਰ, 5 ਦਸੰਬਰ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਸਰਕਾਰੀ ਗੱਡੀਆਂ ਨੂੰ ਤੇਲ ਜਾਰੀ ਕਰਨ ਦੇ ਮਾਮਲੇ ਵਿਚ ਪ੍ਰਕਿਰਿਆ ਹੋਰ ਸਖ਼ਤ ਕਰ ਦਿੱਤੀ ਹੈ ਜਿਸ ਦੇ ਤਹਿਤ ਅੱਜ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਨਿਗਮ ਦੇ ਸਾਰੇ ਵਿਭਾਗਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਨਗਰ ਨਿਗਮ ਦੀਆਂ ਗੱਡੀਆਂ ਵਿਚ ਪੈਟਰੋਲ ਅਤੇ ਡੀਜ਼ਲ ਪੁਆਉਣ ਲਈ ਗੱਡੀ ਨੰਬਰ ਅਤੇ ਉਸ ਦਾ ਵਿਚ ਪਾਏ ਜਾਣ ਵਾਲੇ ਤੇਲ ਦੀ ਮਾਤਰਾ ਸਰਕਾਰੀ ਈ-ਮੇਲ 'ਤੇ ਪੰਜਾਬ ਐਗਰੋ ਦੀ ਮੇਲ 'ਤੇ ਰੋਜ਼ਾਨਾ ਸ਼ਾਮ ਨੂੰ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਇਸ ਉਪਰੰਤ ਹੀ ਪੰਜਾਬ ਐਗਰੋ ਵੱਲੋਂ ਉਸ ਗੱਡੀ ਵਿਚ ਤੇਲ ਪਾਇਆ ਜਾਵੇਗਾ | ਜਿਸ ਗੱਡੀ ਦਾ ਨਗਰ ਨਿਗਮ ਵੱਲੋਂ ਕੋਈ ਡਾਟਾ ਨਹੀਂ ਭੇਜਿਆ ਜਾਂਦਾ ਉਸ ਗੱਡੀ ਵਿਚ ਤੇਲ ਨਹੀਂ ਪਾਇਆ ਜਾਵੇਗਾ | ਪੰਪ 'ਤੇ ਕੋਈ ਵੀ ਨਗਰ ਨਿਗਮ ਦਾ ਕਰਮਚਾਰੀ ਡਿਊਟੀ ਨਹੀਂ ਕਰੇਗਾ | ਪੰਜਾਬ ਐਗਰੋ ਵੱਲੋਂ ਰੋਜ਼ਾਨਾ ਜਿਸ ਗੱਡੀ ਵਿਚ ਤੇਲ ਪਾਇਆ ਜਾਂਦਾ ਹੈ, ਉਸ ਦੀ ਸਾਰੀ ਜਾਣਕਾਰੀ ਰੋਜ਼ਾਨਾ ਸਮੇਤ ਨਗਰ ਨਿਗਮ ਵੱਲੋਂ ਭੇਜੀ ਗਈ ਮੰਗ ਮੁਤਾਬਕ ਭੇਜਣੀ ਯਕੀਨੀ ਬਣਾਉਣਗੇ | ਵਰਕਸ਼ਾਪ ਸ਼ਾਖਾ ਵੱਲੋਂ ਇਹ ਬਿੱਲ ਸ੍ਰੀ ਨਵੀਨ ਕੁਮਾਰ ਕਲਰਕ ਵੱਲੋਂ ਸੁਪਰਡੈਂਟ ਵਰਕਸ਼ਾਪ ਦੇ ਰਾਹੀਂ ਸਹਾਇਕ ਕਮਿਸ਼ਨਰ ਤੋਂ ਪਾਸ ਕਰਵਾਉਣਾ ਯਕੀਨੀ ਬਣਾਉਣਗੇ | ਸੰਦੀਪ ਰਿਸ਼ੀ ਮੁਤਾਬਕ ਇਹ ਆਦੇਸ਼ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ | ਉਧਰ ਨਿਗਮ ਪ੍ਰਸ਼ਾਸਨ ਨੇ ਇੱਕ ਹੋਰ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸਾਲ 2025-2026 ਲਈ ਨਗਰ ਨਿਗਮ ਦੀਆਂ ਗੱਡੀਆਂ ਦੀ ਮੁਰੰਮਤ ਆਦਿ ਲਈ ਜੋ ਬਜਟ ਪ੍ਰਵਾਨ ਕੀਤਾ ਗਿਆ ਸੀ, ਨਵੰਬਰ ਮਹੀਨੇ ਤੱਕ ਇਨ੍ਹਾਂ ਗੱਡੀਆਂ ਦੀ ਮੁਰੰਮਤ ਦਾ ਖ਼ਰਚ ਬਜਟ ਨਾਲੋਂ ਜ਼ਿਆਦਾ ਹੋ ਗਿਆ ਹੈ ¢ ਇਸ ਲਈ ਇਨ੍ਹਾਂ ਗੱਡੀਆਂ ਦੀ ਮੁਰੰਮਤ ਲਈ ਜÏਬ ਕਾਰਡ ਦੀ ਪ੍ਰਕਿਰਿਆ ਦਾ ਕੰਮ ਸ੍ਰੀ ਦਵਿੰਦਰ ਸੈਣੀ, ਤਕਨੀਸ਼ੀਅਨ ਨੂੰ ਆਪਣੇ ਕੰਮ ਤੋਂ ਇਲਾਵਾ ਦਿੱਤਾ ਜਾਂਦਾ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਜÏਬ ਕਾਰਡ ਜਾਰੀ ਕਰਨ ਲਈ ਕੰਪਿਊਟਰ ਵਰਕਸ਼ਾਪ ਸ਼ਾਖਾ ਮੁੱਖ ਦਫਤਰ ਵਿਖੇ ਸੈੱਟਅਪ ਕਰਨਗੇ¢
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ ਪੁਲਾੜ ਯਾਤਰੀ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਹੋਏ ਵਿਦਿਆਰਥੀਆਂ ਦੇ ਰੂਬਰੂ ਅਗਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੀ ਰਿਆਸ਼ੀ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਹੌਸਲਾ ਇਨਾਮ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।