05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮੰਦਰ 'ਚ ਮੱਥਾ ਟੇਕਣ ਆਏ ਨਾਬਾਲਗ ਵਲੋਂ ਚਾਂਦੀ ਦੀ ਚਰਨ ਪਾਦੁਕਾ ਚੋਰੀ <br/>

ਅਜੀਤ ਡੈਸਕ 23-12-2025
ਜਲੰਧਰ, 22 ਦਸੰਬਰ (ਐੱਮ. ਐੱਸ. ਲੋਹੀਆ)-ਮੰਦਰ 'ਚ ਮੱਥਾ ਟੇਕਣ ਆਏ ਤਿੰਨ ਨਾਬਾਲਗ, ਭਗਵਾਨ ਦੀ ਚਾਂਦੀ ਦੀ ਬਣੀ ਹੋਈ ਚਰਨ ਪਾਦੁਕਾ ਚੋਰੀ ਕਰਕੇ ਲੈ ਗਏ | ਦਿਲਬਾਗ ਨਗਰ ਐਕਸਟੈਂਸ਼ਨ ਵਿਖੇ ਸਥਿਤ ਸ੍ਰੀ ਸ਼ਿਵ ਸ਼ਕਤੀ ਮਾਂ ਬਗਲਾ ਮੁਖੀ ਮੰਦਰ ਦੇ ਪੁਜਾਰੀ ਪੰਡਿਤ ਵਿਪੱਲ ਦੀਵੇਦੀ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ 3 ਨਾਬਾਲਗ ਮੰਦਰ 'ਚ ਮੱਥਾ ਟੇਕਣ ਆਏ | ਉਸ ਸਮੇਂ ਉਹ ਮੰਦਰ 'ਚ ਸੇਵਾ ਕਰ ਰਹੇ ਸਨ | ਬੱਚਿਆਂ ਨੇ ਪਹਿਲਾਂ ਤਾਂ ਭਗਵਾਨ ਦੇ ਸਰੂਪਾਂ ਨੂੰ ਮੱਥਾ ਟੇਕਿਆ, ਉਹ ਘੁੰਮਦੇ ਹੋਏ ਉਸ ਦੇ ਪਿੱਛੇ ਚਲੇ ਗਏ, ਜਿਨ੍ਹਾਂ ਉਸ ਦੀ ਪਿੱਠ ਪਿੱਛੇ ਭਗਵਾਨ ਦੀ ਚਰਨ ਪਾਦੁਕਾ ਚੁੱਕੀ ਅਤੇ ਲੁਕੋ ਲਈ | ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਚਰਨ ਪਾਦੁਕਾ ਗਾਇਬ ਹੈ, ਤਾਂ ਉਨ੍ਹਾਂ ਮੰਦਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ, ਜਿਸ ਤੋਂ ਵਾਰਦਾਤ ਸੰਬੰਧੀ ਖੁਲਾਸਾ ਹੋ ਗਿਆ | ਉਨ੍ਹਾਂ ਚੋਰੀ ਦੀ ਵਾਰਦਾਤ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ 'ਤੇ ਮਹਿਲਾ ਕਾਂਗਰਸ ਵਲੋਂ ਪ੍ਰਦਰਸ਼ਨ <br/> ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵਲੋਂ ਮੰਗਾਂ ਦੇ ਹੱਕ 'ਚ ਰੋਸ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।