08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕਰਾਟੇ ਟੂਰਨਾਮੈਂਟ 'ਚ ਸਰਕਾਰੀ ਸਕੂਲ ਲੁਹਾਰਾਂ ਦੀਆਂ ਵਿਦਿਆਰਥਣਾਂ ਅੱਵਲ

ਅਜੀਤ ਡੈਸਕ 26-12-2025
ਲਾਂਬੜਾ, 25 ਦਸੰਬਰ (ਪਰਮੀਤ ਗੁਪਤਾ)-ਰਾਣੀ ਲਕਸ਼ਮੀ ਬਾਈ ਜ਼ੋਨਲ ਅਤੇ ਜ਼ਿਲ੍ਹਾ ਕਰਾਟੇ ਟੂਰਨਾਮੈਂਟ 'ਚ ਸਰਕਾਰੀ ਮਿਡਲ ਸਕੂਲ ਲੋਹਾਰਾਂ ਸੁੱਖਾ ਸਿੰਘ ਦੀ ਵਿਦਿਆਰਥਣਾਂ ਨੇ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ | ਜਿਸ ਸੰਬੰਧੀ ਸਕੂਲ ਅਧਿਆਪਕ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ 'ਤੇ ਹੋਏ ਰਾਣੀ ਲਕਸ਼ਮੀ ਬਾਈ ਜ਼ੋਨਲ ਕਰਾਟੇ ਟੂਰਨਾਮੈਂਟ ਵਿੱਚ ਹੋਣਹਾਰ ਖਿਡਾਰਨਾਂ ਸ਼ਰਧਾ ਨੇ ਪਹਿਲਾ, ਸੁਨੇਹਾ ਨੇ ਦੂਸਰਾ, ਦਾਮਨੀ ਅਤੇ ਸੋਫ਼ੀਆ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਮੈਡਮ ਬਨੀਤਾ, ਸ਼ਿਵਾਲੀ, ਗੀਤਾ, ਮਾਸਟਰ ਬਲਜੀਤ ਸਿੰਘ ਅਤੇ ਟਰੇਨਰ ਕੇਸ਼ਵ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ |

ਪਿਛਲੀ ਖ਼ਬਰ ਕ੍ਰਿਸਮਸ ਦੇ ਤਿਉਹਾਰ ਮੌਕੇ ਗਿਰਜਾਘਰਾਂ 'ਚ ਭਾਰੀ ਰੌਣਕਾਂ ਅਗਲੀ ਖ਼ਬਰ ਠੰਢੇ ਬਸਤੇ 'ਚ ਪਿਆ 143 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।