ਬਰੇਟਾ, 22 ਜੂਨ (ਜੀਵਨ ਸ਼ਰਮਾ)-ਬਰੇਟਾ ਖੇਤਰ 'ਚ ਮਾਨਸੂਨ ਦੀ ਪਈ ਪਹਿਲੀ ਭਰਵੀਂ ਬਾਰਸ਼ ਨਾਲ ਜਿੱਥੇ ਅੱਤ ਦੀ ਪੈ ਰਹੀ ਤਪਸ਼ ਤੋਂ ਲੋਕਾਂ ਨੂੰ ਰਾਹਤ ਮਿਲੀ ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖ਼ੁਸ਼ੀ ਨਾਲ ਖਿੜ ਗਏ ਹਨ | ਬਾਅਦ ਦੁਪਹਿਰ ਬੱਦਲਵਾਈ ਤੋਂ ਬਾਅਦ ਭਰਵੀਂ ਬਾਰਸ਼ ਪੈਣੀ ਸ਼ੁਰੂ ਹੋ ਗਈ, ਜਿਸ ਦਾ ਲੋਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ | ਝੋਨਾ ਲਗਾ ਰਹੇ ਮਜ਼ਦੂਰਾਂ ਲਈ ਇਹ ਮੀਂਹ ਕਿਸੇ ਵੱਡੀ ਸੌਗਾਤ ਤੋਂ ਘੱਟ ਨਹੀਂ ਜਾਪ ਰਹੀ | ਇਸ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਥੋੜ੍ਹੀ ਟ੍ਰੈਫਿਕ ਜ਼ਰੂਰ ਪ੍ਰਭਾਇਤ ਹੋਈ ਕਿਉਕਿਾ ਨੀਵੀਂਆਂ ਥਾਵਾਂ 'ਤੇ ਬਾਰਿਸ਼ ਦਾ ਪਾਣੀ ਜਮਾਂ ਹੋ ਗਿਆ |