07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਗਨਰੇਗਾ ਮੇਟ ਯੂਨੀਅਨ ਵਲੋਂ ਬੀ.ਡੀ.ਪੀ.ਓ. ਦਫ਼ਤਰ ਝੁਨੀਰ ਅੱਗੇ ਧਰਨਾ

ਅਜੀਤ ਡੈਸਕ 02-09-2025

ਝੁਨੀਰ, 1 ਸਤੰਬਰ (ਸੰਜੀਵ ਸਿੰਗਲਾ)- ਮਗਨਰੇਗਾ ਮੇਟ ਯੂਨੀਅਨ ਵਲੋਂ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ | ਉਨ੍ਹਾਂ ਮੰਗ ਕੀਤੀ ਕਿ ਘੱਟ ਤੋਂ ਘੱਟ ਉਜਰਤਾਂ 'ਚ ਵਾਧਾ ਕੀਤਾ ਜਾਵੇ, ਸਾਲਾਨਾ 200 ਦਿਨ ਕੰਮ ਦੇਣ ਦੇ ਨਾਲ ਹੀ ਦਿਹਾੜੀ ਹਜ਼ਾਰ ਰੁਪਏ ਕੀਤੀ ਜਾਵੇ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਗਿਣੀ-ਮਿਥੀ ਸਾਜ਼ਿਸ਼ ਅਧੀਨ ਮਗਨਰੇਗਾ ਸਕੀਮ ਨੂੰ ਬੰਦ ਕਰਨ ਦੇ ਰਾਹ ਤੁਰੀਆਂ ਹੋਈਆਂ, ਨੂੰ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਭਖਦੇ ਮੁੱਦਿਆਂ ਨੂੰ ਲੈ ਕੇ 17 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਸਿੰਘ ਘਰਾਂਗਣਾ, ਧਰਮਪਾਲ ਨੀਟਾ, ਨਿਰੰਜਣ ਸਿੰਘ ਮਾਖਾ, ਲਾਭ ਸਿੰਘ ਮਾਖਾ, ਗੁਰਸੇਵਕ ਸਿੰਘ ਮਾਨ, ਰਣਜੀਤ ਸਿੰਘ ਝੁਨੀਰ, ਹਰਜਿੰਦਰ ਸਿੰਘ ਝੁਨੀਰ, ਮੱਘਰ ਸਿੰਘ ਝੁਨੀਰ, ਗਗਨਦੀਪ ਕੌਰ ਭਲਾਈਕੇ, ਹਰਮਨਦੀਪ ਕੌਰ ਉੱਡਤ, ਜਸਵਿੰਦਰ ਕੌਰ ਉੱਲਕ, ਗੁਰਮੇਲ ਸਿੰਘ ਘੁੱਦੂਵਾਲਾ, ਗੁਰਪ੍ਰੀਤ ਸਿੰਘ ਮੋਫਰ, ਸੁਖਦੇਵ ਸਿੰਘ ਬਾਜੇਵਾਲਾ, ਬਲਜਿੰਦਰ ਕੌਰ ਮਾਖਾ, ਕੁਲਦੀਪ ਸਿੰਘ ਘਰਾਂਗਣਾ, ਅਮਨਦੀਪ ਸਿੰਘ ਰਾਮਪੁਰ ਮੰਡੇਰ ਆਦਿ ਸਨ |

ਪਿਛਲੀ ਖ਼ਬਰ ਕਈ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਗਰੀਬ ਲੋਕਾਂ ਦੇ ਡਿੱਗਣ ਲੱਗੇ ਮਕਾਨ ਅਗਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਮੁੜ ਵਧਿਆ, ਲੋਕਾਂ 'ਚ ਸਹਿਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।