07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਈ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਗਰੀਬ ਲੋਕਾਂ ਦੇ ਡਿੱਗਣ ਲੱਗੇ ਮਕਾਨ

ਅਜੀਤ ਡੈਸਕ 02-09-2025

ਬੋਹਾ, 1 ਸਤੰਬਰ (ਰਮੇਸ਼ ਤਾਂਗੜੀ)- ਕਸਬਾ ਅਤੇ ਇਸ ਦੇ ਪਿੰਡਾਂ 'ਚ 23 ਅਗਸਤ ਤੋਂ ਬਾਅਦ ਰੁਕ-ਰੁਕ ਕੇ ਪਈ ਬਾਰਸ਼ ਨਾਲ 2 ਦਰਜਨ ਗਰੀਬ ਲੋਕਾਂ ਦੇ ਮਕਾਨ ਡਿੱਗ ਗਏ ਹਨ ਅਤੇ ਵਿਚ ਨਿਕਲ ਰਹੀ ਤੇਜ਼ ਧੁੱਪ ਨਾਲ ਛੱਤਾਂ ਅਤੇ ਮਕਾਨਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ | ਨੌਜਵਾਨ ਲੋਕ ਭਲਾਈ ਕਲੱਬ ਬੋਹਾ, ਆਮ ਆਦਮੀ ਪਾਰਟੀ ਅਤੇ ਸਮਾਜ ਸੇਵੀ ਲੋਕਾਂ ਨੇ ਰਲ ਕੇ ਢਹਿ ਚੁੱਕੇ ਮਕਾਨਾਂ ਦਾ ਦੌਰਾ ਕਰ ਕੇ ਹੋਏ ਨੁਕਸਾਨ ਦੀ ਪੜਤਾਲ ਕੀਤੀ | ਉਕਤ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ ਪੰਮੀ ਸਰਪ੍ਰਸਤ, ਅਮਨਦੀਪ ਸਿੰਘ ਪੰਨੂੰ ਖ਼ਜ਼ਾਨਚੀ, ਸੁਖਚੈਨ ਸਿੰਘ ਭੰਮੇ, 'ਆਪ' ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਫ਼ੌਜੀ, ਰਾਜੂ ਸਿੰਘ, ਜਗਨਾ ਸਿੰਘ, ਬੰਤ ਸਿੰਘ ਮੰਘਾਣੀਆਂ, ਸਾਉਣ ਸਿੰਘ, ਜਗਸੀਰ ਸਿੰਘ ਜੱਗਾ ਐਮ.ਸੀ. ਆਦਿ ਨੇ ਦੱਸਿਆ ਕਿ ਵਾਰਡ ਨੰਬਰ 6 'ਚ ਗੱਜਣ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ, ਵਾਰਡ ਨੰਬਰ 5 'ਚ ਬਲਜੀਤ ਸਿੰਘ, ਰੂੜਾ ਸਿੰਘ, ਰੈਲੂ ਰਾਮ, ਕੁਲਵੰਤ ਸਿੰਘ, ਕੁਲਦੀਪ ਸਿੰਘ, ਬੌਰੀਆ ਸਿੰਘ, ਬਖਸ਼ੀਸ ਸਿੰਘ, ਪਿ੍ਥੀ ਸਿੰਘ, ਅਮਨਦੀਪ ਕੌਰ ਜੋ ਗਰੀਬ ਪਰਿਵਾਰ ਨਾਲ ਸਬੰਧਿਤ ਹਨ, ਦੇ ਘਰ ਨੁਕਸਾਨੇ ਗਏ ਹਨ | ਅਮਨਦੀਪ ਕੌਰ ਲੰਬੇ ਸਮੇਂ ਤੋਂ ਬਿਮਾਰ ਹੈ | ਉਸ ਦਾ ਪਤੀ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਹੈ | ਇਸੇ ਤਰ੍ਹਾਂ ਉਕਤ ਪਰਿਵਾਰ ਕੋਲ ਵੀ ਘਰਾਂ ਦੀ ਮੁਰੰਮਤ ਕਰਵਾਉਣ ਲਈ ਪੈਸੇ ਨਹੀਂ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿੱਗੇ ਮਕਾਨਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ |

ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਹਰਾ ਚਾਰਾ ਭੇਜਿਆ ਅਗਲੀ ਖ਼ਬਰ ਮਗਨਰੇਗਾ ਮੇਟ ਯੂਨੀਅਨ ਵਲੋਂ ਬੀ.ਡੀ.ਪੀ.ਓ. ਦਫ਼ਤਰ ਝੁਨੀਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।