19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਜਿੱਤੀ ਓਵਰਆਲ ਟਰਾਫ਼ੀ

ਅਜੀਤ ਡੈਸਕ 22-09-2025
ਬੁਢਲਾਡਾ, 21 ਸਤੰਬਰ (ਸੁਨੀਲ ਮਨਚੰਦਾ)- ਪੰਜਾਬ ਸਕੂਲ ਖੇਡਾਂ ਪ੍ਰਾਇਮਰੀ ਕਲੱਸਟਰ ਬੁਢਲਾਡਾ ਦੀਆਂ 'ਚੋਂ ਸਥਾਨਕ ਮਨੂ ਵਾਟਿਕਾ ਦੇ ਖਿਡਾਰੀਆਂ ਨੇ ਓਵਰਆਲ ਟਰਾਫ਼ੀ 'ਤੇ ਜਿੱਤੀ ਹੈ | ਸਕੂਲ ਪਿ੍ੰਸੀਪਲ ਮਨੂ ਤਿ੍ਵੇਦੀ, ਉਮੇਸ਼ ਗਰਗ ਤੇ ਸਤੀਸ਼ ਸਿੰਗਲਾ ਨੇ ਦੱਸਿਆ ਕਿ ਅਥਲੈਟਿਕਸ ਕੋਚ ਗੁਰਤੇਜ ਸਿੰਘ ਦੀ ਅਗਵਾਈ ਹੇਠ ਸ਼ਾਟ ਪੁੱਟ 'ਚੋਂ ਲੜਕਿਆਂ ਨੇ ਸੋਨ, 600 ਮੀਟਰ ਦੌੜ 'ਚ ਲੜਕੀਆਂ ਨੇ ਸੋਨ, ਰਿਲੇਅ ਰੇਸ 'ਚ ਲੜਕਿਆਂ ਨੇ ਸੋਨ, 400 ਤੇ 200 ਮੀਟਰ ਦੌੜ 'ਚ ਲੜਕੀਆਂ ਨੇ ਚਾਂਦੀ, ਸ਼ਾਟ ਪੁਟ ਤੇ ਲੰਬੀ ਛਾਲ 'ਚ ਵੀ ਲੜਕੀਆਂ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ਼, ਖੇਡ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਚੰਗੇ ਕਰਮਾਂ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਹੈ-ਸਵਾਮੀ ਯਮੁਨਾਪੁਰੀ ਅਗਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ 'ਚ ਭਲਕੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।