ਮਾਨਸਾ, 21 ਸਤੰਬਰ (ਰਾਵਿੰਦਰ ਸਿੰਘ ਰਵੀ)-ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ 15 ਸਤੰਬਰ ਤੋਂ ਕਰਵਾਈ ਜਾ ਰਹੀ ਸ਼ਿਵ ਮਹਾ ਪੁਰਾਣ ਦੀ ਕਥਾ ਸੰਪੰਨ ਹੋ ਗਈ ਹੈ | ਅਖੀਰਲੇ ਦਿਨ ਕਥਾ ਪ੍ਰਵਚਨ ਕਰਦਿਆਂ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸਵਾਮੀ ਯਮੁਨਾਪੁਰੀ ਮਹਾਰਾਜ ਹਰਿਦੁਆਰ ਵਾਲਿਆਂ ਨੇ ਕਿਹਾ ਕਿ ਚੰਗੇ ਕਰਮ ਕਰਨ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਹੱਸਣਾ ਹੀ ਜੀਵਨ ਹੈ ਅਤੇ ਹੱਸਦੇ ਹੋਏ ਹੀ ਇਸ ਦੁਨੀਆ ਤੋਂ ਵਿਦਾ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਸਿਰਫ਼ ਜਨਮ ਦਿੰਦੇ ਹਨ ਪਰ ਜੀਵ ਆਪਣੀ ਕਿਸਮਤ ਖ਼ੁਦ ਲੈ ਕੇ ਆਉਂਦਾ ਹੈ, ਜੋ ਉਸ ਦੇ ਭਾਗ 'ਚ ਲਿਖਿਆ ਹੋਵੇਗਾ, ਨੂੰ ਜ਼ਰੂਰ ਮਿਲੇਗਾ | ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂੰ ਦਾਨੇਵਾਲੀਆ ਅਤੇ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੂ ਰੜ੍ਹ ਵਾਲੇ ਨੇ ਦੱਸਿਆ ਕਿ ਅੱਜ ਦੀ ਪ੍ਰਭਾਤ ਫੇਰੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗਊ ਭਗਤ ਰਵਿੰਦਰ ਕੁਮਾਰ ਜਿੰਦਲ ਅਤੇ ਦੀਪਕ ਜਿੰਦਲ ਦੇ ਘਰ ਵਿਖੇ ਪਹੁੰਚੀ | ਇਸ ਮੌਕੇ ਮਾ. ਹਾਕਮ ਚੰਦ, ਧਰਮਪਾਲ ਚਾਂਦਪੁਰੀਆ, ਅਸ਼ੋਕ ਕੁਮਾਰ ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ, ਚੰਦਨ ਸਿੰਗਲਾ, ਪ੍ਰੇਮ ਨਾਥ ਨੰਦਗੜ੍ਹ, ਬਿੰਦਰਪਾਲ, ਰੁਲਦੂ ਰਾਮ, ਜਗਦੀਸ਼ ਰਾਏ, ਭੋਲਾ ਰਾਮ, ਸੁਭਾਸ਼ ਕੁਮਾਰ ਅੱਕਾਂਵਾਲੀ, ਈਸ਼ਵਰ ਗੋਇਲ, ਮੁਨੀਸ਼ ਕੁਮਾਰ ਪਿੰਟੂ ਆਦਿ ਹਾਜ਼ਰ ਸਨ |