10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਏਸ਼ੀਆਈ ਖੇਡਾਂ ਦੇ ਫੈਨਸਿੰਗ ਮੁਕਾਬਲੇ 'ਚ ਅੰਕੁਸ਼ ਜਿੰਦਲ ਨੇ ਦੇਸ਼ ਦੀ ਝੋਲੀ ਪਾਇਆ ਸੋਨ ਤਗਮਾ

ਅਜੀਤ ਡੈਸਕ 23-09-2025
ਮਾਨਸਾ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਉੱਤਰਾਖੰਡ ਦੇ ਹਲਦਵਾਨੀ ਵਿਖੇ 18 ਦੇਸ਼ਾਂ ਦੇ ਚਾਰ ਦਿਨਾਂ ਫੈਨਸਿੰਗ ਏਸ਼ੀਅਨ ਕੈਡੇਟ ਕੱਪ 2025 ਮੁਕਾਬਲਿਆਂ 'ਚ ਸਥਾਨਕ ਸ਼ਹਿਰ ਦੇ ਅੰਕੁਸ਼ ਜਿੰਦਲ ਨੇ ਭਾਰਤੀ ਟੀਮ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ ਉੱਥੇ ਵਿਅਕਤੀਗਤ ਤੌਰ 'ਤੇ ਖੇਡਦਿਆਂ ਅੰਕੁਸ਼ ਤੇ ਇਸ਼ਿਤਾ ਨੇ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ | ਇੱਥੇ ਰੇਲਵੇ ਸਟੇਸ਼ਨ 'ਤੇ ਪਹੁੰਚਣ ਮੌਕੇ ਖਿਡਾਰੀ ਦਾ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਲਖਵਿੰਦਰ ਸਿੰਘ ਮੂਸਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਵਪਾਰੀ ਆਗੂ ਤਰਸੇਮ ਚੰਦ ਮਿੱਢਾ, ਪੱਤਰਕਾਰ ਨਵਦੀਪ ਆਹਲੂਵਾਲੀਆ ਨੇ ਕਿਹਾ ਕਿ ਦੋਵੇਂ ਖਿਡਾਰੀਆਂ ਨੇ ਮਾਨਸਾ ਜ਼ਿਲੇ੍ਹ ਦਾ ਨਾਂਅ ਦੇਸ਼ ਭਰ 'ਚ ਚਮਕਾਇਆ ਹੈ | ਵਿਧਾਇਕ ਸਿੰਗਲਾ ਨੇ ਕਿਹਾ ਕਿ ਖਿਡਾਰੀਆਂ ਦੀ ਪੰਜਾਬ ਸਰਕਾਰ ਵੱਲੋਂ ਹਰ ਹਰ ਮਦਦ ਕੀਤੀ ਜਾਵੇਗੀ | ਅੰਕੁਸ਼ ਜਿੰਦਲ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਸ ਦਾ ਅਗਲਾ ਟੀਚਾ ਉਲੰਪਿਕ ਖੇਡਾਂ 'ਚੋਂ ਤਗਮਾ ਫੁੰਡਣ ਦਾ ਹੈ | ਦੋਵੇਂ ਖਿਡਾਰੀਆਂ ਨੇ ਕਿਹਾ ਕਿ ਕੋਚ ਅਜੇ ਸੋਰੀ ਤੇ ਮਨਦੀਪ ਦੀ ਮਿਹਨਤ ਦੇ ਸਿੱਟੇ ਨਾਲ ਹੀ ਉਨ੍ਹਾਂ ਇਹ ਪ੍ਰਾਪਤੀ ਕੀਤੀ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਕੇਸਰ ਸਿੰਘ ਧਲੇਵਾਂ, ਬਿੱਕਰ ਸਿੰਘ ਮੰਘਾਣੀਆਂ, ਅਕਾਲੀ ਆਗੂ ਜਸਵਿੰਦਰ ਸਿੰਘ ਤਾਮਕੋਟ ਤੇ ਬਲਜਿੰਦਰ ਸਿੰਘ ਘਾਲੀ, ਰਾਜ ਸਿੰਘ ਉੱਭਾ, ਆਪ ਆਗੂ ਇੰਦਰਜੀਤ ਸਿੰਘ ਉੱਭਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ | ਇਸੇ ਦੌਰਾਨ ਫੈਨਸਿੰਗ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਧਰਮਵੀਰ ਵਾਲੀਆ ਨੇ ਕੈਨੇਡਾ ਤੋਂ 'ਅਜੀਤ' ਨਾਲ ਗੱਲਬਾਤ ਕਿਹਾ ਕਿ ਐਸੋਸੀਏਸ਼ਨ ਵਲੋਂ ਜ਼ਿਲੇ੍ਹ ਦੇ ਪਿੰਡ ਉੱਭਾ ਵਿਖੇ ਚਲਾਈ ਗਈ ਅਕੈਡਮੀ ਦੇ ਖਿਡਾਰੀ ਮਾਣਮੱਤੀਆਂ ਪ੍ਰਾਪਤੀ ਕਰ ਰਹੇ ਹਨ |
ਪਿਛਲੀ ਖ਼ਬਰ ਮਾਨਸਾ ਸ਼ਹਿਰ 'ਚ ਲਾਵਾਰਸ ਪਸ਼ੂਆਂ ਤੇ ਬੇਸਹਾਰਾ ਕੁੱਤਿਆਂ ਦੀ ਭਰਮਾਰ ਤੋਂ ਲੋਕ ਡਾਹਢੇ ਪ੍ਰੇਸ਼ਾਨ ਅਗਲੀ ਖ਼ਬਰ ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਲਈ ਸਹਾਈ ਹੋਵੇਗਾ ਬਿਰਧ ਆਸ਼ਰਮ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।