11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਕੰਗ ਦੀ ਮੌਤ ਨਾਲ ਇਲਾਕੇ 'ਚ ਸੋਗ

ਅਜੀਤ ਡੈਸਕ 23-09-2025
ਕਾਠਗੜ੍ਹ, 22 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਪਿੰਡ ਮਾਣੇਵਾਲ ਦੇ ਜੰਮਪਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਕੰਗ ਦੀ ਬੀਤੇ ਦਿਨੀ ਦਿਮਾਗ ਦੀ ਨਾੜੀ ਫੱਟਣ ਕਾਰਨ ਮੌਤ ਹੋ ਗਈ | ਕੰਗ ਦੀ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਦੇ ਲੋਕਾਂ ਤੇ ਕਬੱਡੀ ਪ੍ਰੇਮੀਆਂ 'ਚ ਸੋਗ ਦੀ ਲਹਿਰ ਫੈਲ ਗਈ | ਪਿੰਡ ਮਾਣੇਵਾਲ ਨਿਵਾਸੀ ਦਵਿੰਦਰ ਸਿੰਘ ਕੰਗ ਦੇ ਘਰ ਪੈਦਾ ਹੋਏ ਮਨਪ੍ਰੀਤ ਕੰਗ ਜਿਸ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਂਕ ਸੀ ਅਤੇ ਉਸ ਨੇ ਹੁਣ ਤੱਕ ਕਬੱਡੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਜਿੱਤੇ | ਬੀਤੇ ਦਿਨੀਂ ਨੌਜਵਾਨ ਮਨਪ੍ਰੀਤ ਕੰਗ (32) ਨੂੰ ਅਚਾਨਕ ਦਿਮਾਗ ਦੀ ਨਾੜੀ ਫਟਣ ਦਾ ਅਟੈਕ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ | ਉਹ ਆਪਣੇ ਪਿੱਛੇ ਇਕ 9 ਸਾਲਾ ਬੇਟਾ, ਪਤਨੀ ਤੇ ਮਾਤਾ-ਪਿਤਾ ਨੂੰ ਰੋਂਦੇ ਕੁਰਲਾਉਂਦੀਆਂ ਛੱਡ ਗਿਆ | ਮਨਪ੍ਰੀਤ ਕੰਗ ਦੀ ਮੌਤ ਨਾਲ ਕਬੱਡੀ ਪ੍ਰੇਮੀਆਂ ਦੇ ਹਲਕੇ ਵਿਚ ਸੋਗ ਛਾ ਗਿਆ ਹੈ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ 'ਚ ਵਿਰੋਧੀਆਂ 'ਤੇ ਭਾਰੂ ਪਵੇਗੀ-ਸੁਖਦੇਵ ਚੇਤਾ ਅਗਲੀ ਖ਼ਬਰ ਮਾਨਸਾ ਸ਼ਹਿਰ 'ਚ ਲਾਵਾਰਸ ਪਸ਼ੂਆਂ ਤੇ ਬੇਸਹਾਰਾ ਕੁੱਤਿਆਂ ਦੀ ਭਰਮਾਰ ਤੋਂ ਲੋਕ ਡਾਹਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।