23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੇ ਵਿਦਿਆਰਥੀਆਂ ਨੇ ਸਕਾਊਟਿੰਗ 'ਚ ਰਾਜ ਪੁਰਸਕਾਰ ਪ੍ਰਾਪਤ ਕੀਤੇ

ਅਜੀਤ ਡੈਸਕ 17-10-2025
ਸਰਦੂਲਗੜ੍ਹ, 16 ਅਕਤੂਬਰ (ਜੀ.ਐਮ.ਅਰੋੜਾ)- ਭਾਰਤ ਸਕਾਊਟਸ ਤੇ ਗਾਈਡਜ਼, ਪੰਜਾਬ ਵਲੋਂ ਸਟੇਟ ਸਿਖਲਾਈ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਲਗਾਏ 4 ਰੋਜ਼ਾ ਰਾਜ ਪੁਰਸਕਾਰ ਤੇ ਹਾਈਕਿੰਗ-ਟਰੈਕਿੰਗ ਕੈਂਪ ਵਿਚ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੇ 10 ਵਿਦਿਆਰਥੀਆਂ ਨੇ ਸਕਾਊਟ ਮਾਸਟਰ ਜਗਸੀਰ ਸਿੰਘ ਦੀ ਅਗਵਾਈ 'ਚ ਭਾਗ ਲੈਂਦਿਆਂ ਸਫਲਤਾਪੂਰਵਕ ਕੈਂਪ ਪਾਸ ਕੀਤਾ | ਕੈਂਪ ਦੌਰਾਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਾਕਾਰ ਸਿੰਘ ਚੀਮਾ ਨੇ ਭਰਪੂਰ ਜਾਣਕਾਰੀ ਦਿੱਤੀ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਅਤੇ ਨਿਰਲੇਪ ਕੌਰ ਨੇ ਵਿਦਿਆਰਥੀਆਂ ਨੂੰ ਸਕਾਊਟਿੰਗ ਲਹਿਰ ਦੇ ਬਾਨੀ ਲਾਰਡ ਬੇਡਨ ਪਾਵੇਲ ਦੀ ਜੀਵਨੀ ਤੋਂ ਇਲਾਵਾ ਸਕਾਊਟ ਝੰਡਾ ਗੀਤ, ਸਕਾਊਟ ਪ੍ਰਾਰਥਨਾ, ਸਕਾਊਟ ਨਿਯਮ, ਸਕਾਊਟ ਪ੍ਰਣ, ਮੁੱਢਲੀ ਸਹਾਇਤਾ ਤੇ ਵੱਖ ਵੱਖ ਪ੍ਰਕਾਰ ਦੀਆਂ ਗੰਢਾਂ ਆਦਿ ਬਾਰੇ ਸਿਖਲਾਈ ਦਿੱਤੀ | ਰੋਵਰ ਲੀਡਰ ਜਤਿੰਦਰ ਕੁਮਾਰ ਫ਼ਾਜ਼ਿਲਕਾ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਤਾਰਾ ਦੇਵੀ ਸਥਿਤ ਟਰੀ ਟਾਪ, ਸੰਕਟ ਮੋਚਨ ਮੰਦਰ, ਮਾਤਾ ਤਾਰਾ ਦੇਵੀ ਮੰਦਰ ਦੀ ਹਾਈਕਿੰਗ-ਟਰੈਕਿੰਗ ਕਰਵਾਈ ਗਈ | ਸਕਾਊਟ ਮਾਸਟਰ ਜਗਸੀਰ ਸਿੰਘ ਮੀਰਪੁਰ ਕਲਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕੈਂਪ ਦੌਰਾਨ ਸਕਾਊਟਿੰਗ ਬਾਰੇ ਵਡਮੁੱਲਾ ਗਿਆਨ ਹਾਸਲ ਕਰਨ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਹਾਈਕਿੰਗ-ਟਰੈਕਿੰਗ ਦਾ ਭਰਪੂਰ ਆਨੰਦ ਲਿਆ | ਪਿ੍ੰਸੀਪਲ ਦਿਲਪ੍ਰੀਤ ਸਿੰਘ ਅਤੇ ਸਮੂਹ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਧਾਈ |
ਪਿਛਲੀ ਖ਼ਬਰ ਤਾਪ ਘਰ ਬਣਾਂਵਾਲਾ ਵਲੋਂ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਰਾਏਪੁਰ 'ਚ ਮੈਗਾ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਾ ਰਹੀ ਹੈ-ਹਾਕਮਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।