ਝੁਨੀਰ/ਜੌੜਕੀਆਂ, 17 ਅਕਤੂਬਰ (ਸੰਜੀਵ ਸਿੰਗਲਾ, ਲੱਕਵਿੰਦਰ ਸ਼ਰਮਾ)- ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕੇ ਵਿਖੇ 5 ਕਰੋੜ 96 ਲੱਖ ਰੁਪਏ ਦੀ ਲਾਗਤ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਅਤੇ ਬਣ ਚੁੱਕੀਆਂ ਸੜਕਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ,ਚੇਅਰਮੈਨ ਮੰਡੀਕਰਨ ਬੋਰਡ ਪੰਜਾਬ ਹਰਚੰਦ ਸਿੰਘ ਬਰਸਟ ਦੇ ਰਾਜ ਭਰ 'ਚ 19000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜ੍ਹਕਾਂ ਦੀ ਮੁਰੰਮਤ ਤੇ ਨਵੀਨੀਕਰਨ ਅਧੀਨ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਹਲਕਾ ਸਰਦੂਲਗੜ੍ਹ ਦੀਆਂ 5 ਕਰੋੜ 96 ਲੱਖ ਦੀ ਲਾਗਤ ਨਾਲ ਬਨਣ ਵਾਲੀਆਂ ਅਤੇ ਬਣ ਚੁੱਕੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬੁਰਜ ਭਲਾਈਕੇ ਤੋਂ ਝੇਰਿਆਵਾਲੀ ਸੜਕ 'ਤੇ 86.77 ਲੱਖ, ਫਿਰਨੀ ਝੇਰਿਆਵਾਲੀ 24.92 ਲੱਖ, ਮੀਆਂ ਤੋਂ ਟਾਂਡੀਆਂ ਸੜਕ (ਫਿਰਨੀ ਮੀਆਂ ਅਤੇ ਟਾਂਡੀਆਂ ) 1 ਕਰੋੜ 13 ਲੱਖ, ਝੇਰਿਆਵਾਲੀ ਤੋਂ ਟਾਂਡੀਆਂ ਸੜਕ 62.24 ਲੱਖ, ਟਾਂਡੀਆਂ ਤੋਂ ਪੇਰੋਂ 1 ਕਰੋੜ 39 ਲੱਖ, ਪੇਰੋਂ ਤੋਂ ਬਹਿਣੀਵਾਲ ਸੜਕ 57.51 ਲੱਖ, ਬਹਿਣੀਵਾਲ ਤੋਂ ਧਿੰਗੜ ਸੜਕ 1 ਕਰੋੜ 13 ਲੱਖ ਰੁਪਏ ਦੀ ਲਾਗਤ ਆਈ ਹੈ | ਇਸ ਮੌਕੇ ਐਸ.ਡੀ.ਓ ਚਮਕੌਰ ਸਿੰਘ ਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ |