ਮਾਨਸਾ, 4 ਦਸੰਬਰ (ਰਾਵਿੰਦਰ ਸਿੰਘ ਰਵੀ)- ਸ੍ਰੀ ਮਾਨ ਮਹਾਂਮੰਡਲੇਸ਼ਵਰ ਸੁਆਮੀ ਨਿਰੰਜਣ ਦੇਵ ਜੀ ਦੀ ਨੌਵੀਂ ਬਰਸੀ ਬਾਬਾ ਸ੍ਰੀ ਚੰਦ ਜੀ ਵਿਰੱਕਤ ਕੁਟੀਆ ਪਿੰਡ ਮਾਨਸਾ ਖ਼ੁਰਦ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ | ਡੇਰਾ ਮੁਖੀ ਮਹੰਤ ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਬੀਤੇ ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਸੀ ਅਤੇ ਅੱਜ ਸੰਪੂਰਨਤਾ ਦੇ ਭੋਗ ਪਾਏ ਗਏ ਹਨ | ਸਮਾਗਮ ਦੌਰਾਨ ਸੰਤ ਮਹਾਂ ਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕੀਤਾ | ਇਸ ਮੌਕੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ, ਭਾਜਪਾ ਆਗੂ ਜਗਦੀਪ ਸਿੰਘ ਨਕੱਈ, ਕੇਸ਼ਵ ਮੁਨੀ ਡੇਰਾ ਬਾਬਾ ਭਾਈ ਗੁਰਦਾਸ, ਬਾਬਾ ਸੁਖਦੇਵ ਸਿੰਘ ਮੁਨੀ, ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਸੋਨੀ ਬਾਬਾ ਮਸਤੂਆਣਾ ਸਾਹਿਬ, ਮਿੱਠੂ ਸਿੰਘ ਕਾਹਨੇਕੇ ਸ਼ੋ੍ਰਮਣੀ ਕਮੇਟੀ ਮੈਂਬਰ, ਮਿੱਠੂ ਰਾਮ ਮੋਫਰ, ਗੁਰਬਖਸੀਸ਼ ਸਿੰਘ ਢਿੱਲੋਂ, ਚਮਕੌਰ ਸਿੰਘ ਸਿੱਧੂ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਬਿੱਕਰ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ |