26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ-ਘਰਾਂਗਣਾ <br/>

ਅਜੀਤ ਡੈਸਕ 06-12-2025
ਮਾਨਸਾ, 5 ਦਸੰਬਰ (ਗੁਰਚੇਤ ਸਿੰਘ ਫੱਤਵਾਲੀਆ)-ਰਿਟਾਇਰਡ ਇੰਪਲਾਈਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਬੁਲਾਰਿਆਂ ਨੇ ਮੰਗਾਂ ਅਤੇ ਮਸਲਿਆਂ 'ਤੇ ਚਰਚਾ ਕਰਨ ਤੋਂ ਇਲਾਵਾ 17 ਦਸੰਬਰ ਨੂੰ ਪੈਨਸ਼ਨਰਜ਼ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਪ੍ਰਧਾਨ ਘਰਾਂਗਣਾ ਨੇ ਮੈਂਬਰਾਂ ਨੂੰ ਸਾਲਾਨਾ ਫ਼ੰਡ ਇਕੱਤਰ ਕਰਨ ਲਈ ਅਪੀਲ ਕਰਦਿਆਂ ਦੱਸਿਆ ਕਿ 75 ਸਾਲ ਤੋਂ ਉੱਪਰ ਉਮਰ ਪੂਰੀ ਕਰਨ ਵਾਲੇ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਇਸ ਮੌਕੇ ਅਜਾਇਬ ਸਿੰਘ ਅਲੀਸ਼ੇਰ, ਆਤਮਾ ਸਿੰਘ ਪਮਾਰ, ਬਿੱਕਰ ਸਿੰਘ ਮੰਘਾਣੀਆਂ, ਜੀਤ ਸਿੰਘ ਭੁੱਲਰ, ਜਗਸੀਰ ਸਿੰਘ ਢਿੱਲੋਂ, ਹਰਬੰਸ ਸਿੰਘ ਢਿੱਲੋਂ, ਪਰਮਜੀਤ ਸਿੰਘ ਕੌਰ, ਸੇਠੀ ਸਿੰਘ ਸਰਾਂ, ਜੀਤ ਸਿੰਘ ਅਗਰੋਈਆ, ਸਵਿੰਦਰ ਸਿੰਘ, ਪਿ੍ਥੀ ਸਿੰਘ ਮਾਨ, ਬਾਦਸ਼ਾਹ ਸਿੰਘ, ਜਸਵੰਤ ਸਿੰਘ ਕੁਲੈਹਿਰੀ, ਰਾਜ ਕੁਮਾਰ ਰੰਗਾ, ਗੁਰਦੇਵ ਸਿੰਘ ਘੁਮਾਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੋਹਾ 'ਚ ਬੱਸ ਅੱਡਾ ਅਤੇ ਸੜਕ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਪੁਲਿਸ ਸਰਗਰਮ <br/> ਅਗਲੀ ਖ਼ਬਰ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਿਖੇ ਪੈਦਲ ਮਾਰਚ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।