18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਬਰ ਜਨਾਹ ਮਾਮਲੇ 'ਚ ਸਰਦੂਲਗੜ੍ਹ ਦਾ ਨੌਜਵਾਨ ਬਾ-ਇੱਜ਼ਤ ਬਰੀ

ਅਜੀਤ ਡੈਸਕ 24-12-2025
ਸਰਦੂਲਗੜ੍ਹ, 23 ਦਸੰਬਰ (ਜੀ.ਐਮ.ਅਰੋੜਾ)- ਫਾਸਟ ਟਰੈਕ ਸਪੈਸ਼ਲ ਕੋਰਟ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ 'ਚ ਸਰਦੂਲਗੜ੍ਹ ਦੇ ਨੌਜਵਾਨ ਰਾਹੁਲ ਹਾਲ-ਆਬਾਦ ਸਿਰਸਾ ਨੂੰ ਬਾ-ਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਹਨ | ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਸ਼ਰਮਾ ਸੰਗਰੂਰ ਵਲੋਂ ਪ੍ਰਭਾਵਸ਼ਾਲੀ ਪੈਰਵੀ ਕੀਤੀ ਗਈ | ਜਾਣਕਾਰੀ ਮੁਤਾਬਿਕ ਪੁਲਿਸ ਥਾਣਾ ਸਰਦੂਲਗੜ੍ਹ ਵਿਖੇ 15 ਫਰਵਰੀ 2024 ਨੂੰ ਸਰਦੂਲਗੜ੍ਹ ਦੀ ਸ਼ਾਦੀਸ਼ੁਦਾ ਅÏਰਤ ਵਲੋਂ ਰਾਹੁਲ ਖ਼ਿਲਾਫ਼ ਜਬਰ ਜਨਾਹ ਦੇੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਮੁੱਦਈ ਪੱਖ ਵਲੋਂ ਲਗਾਏ ਗਏ ਦੋਸ਼ ਸਾਬਿਤ ਨਹੀਂ ਹੋ ਸਕੇ | ਅਦਾਲਤ ਨੇ ਕੇਸ ਨਾਲ ਜੁੜੀਆਂ ਗਵਾਹੀਆਂ ਅਤੇ ਪੇਸ਼ ਕੀਤੇ ਗਏ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਇਹ ਫ਼ੈਸਲਾ ਲਿਆ |

ਪਿਛਲੀ ਖ਼ਬਰ ਗਰਭਵਤੀ ਅÏਰਤਾਂ ਲਈ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮਾਨ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰ ਜਥੇਬੰਦੀ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਡਾ: ਘੁੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।