15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਚਨਚੇਤ ਹਾਦਸੇ 'ਚ ਮਰੇ ਰਣਵੀਰ ਸਿੰਘ ਦਾ ਸਸਕਾਰ ਅੱਜ <br/>

ਅਜੀਤ ਡੈਸਕ 24-12-2025
ਬੋਹਾ, 23 ਦਸੰਬਰ (ਰਮੇਸ਼ ਤਾਂਗੜੀ)- ਲੰਘੀ 12 ਦਸੰਬਰ ਦੀ ਰਾਤ ਨੂੰ ਕੈਨੇਡਾ ਵਿਖੇ ਬੋਹਾ ਦੇ ਦੋ ਨੌਜਵਾਨਾਂ ਦੀ ਐਡਮਿੰਟਨ ਸ਼ਹਿਰ ਵਿਖੇ ਮੌਤ ਹੋ ਗਈ ਸੀ | ਰਣਵੀਰ ਸਿੰਘ (19) ਜੋ ਨਿਆਗਰਾ ਕਾਲਜ ਟਰਾਂਟੋ ਵਿਖੇ ਪੜ੍ਹਾਈ ਕਰਨ ਗਿਆ ਸੀ | ਉਹ ਯੂ.ਐੱਸ.ਏ ਵੀਜ਼ੇ ਨਾਲ ਸਬੰਧਿਤ ਆਪਣੇ ਕੰਮ ਕੈਲਗਰੀ ਵਿਖੇ ਗਿਆ ਸੀ | ਰਣਵੀਰ ਸਿੰਘ ਦੇ ਬਚਪਨ ਦਾ ਦੋਸਤ ਜੋ ਬੁਢਲਾਡਾ ਵਾਸੀ ਹੈ, ਨੂੰ ਐਡਮਿੰਟਨ ਵਿਖੇ ਘੁਮਾਉਣ ਲਈ ਆਪਣੇ ਨਾਲ ਲੈ ਗਿਆ | ਉਸੇ ਸਥਾਨ 'ਤੇ ਵਾਪਰੇ ਅਚਨਚੇਤ ਹਾਦਸੇ 'ਚ ਰਣਵੀਰ ਸਿੰਘ ਅਤੇ ਇੱਕ ਸਾਥੀ ਦੀ ਮੌਤ ਹੋ ਗਈ ਸੀ | ਹਰਵਿੰਦਰ ਸਿੰਘ ਬਿੱਲੂ ਰਿਟਾਇਰਡ ਡੀ.ਪੀ ਸਿੱਖਿਆ ਵਿਭਾਗ, ਸ਼ੇਰ ਸਿੰਘ ਰਿਟਾਇਰਡ ਮੈਨੇਜਰ ਅਤੇ ਸਰਦਾਰ ਮੇਜਰ ਸਿੰਘ ਗਿੱਲ ਨੇ ਦੱਸਿਆ ਕਿ ਰਣਵੀਰ ਸਿੰਘ ਦਾ ਮਿ੍ਤਕ ਸਰੀਰ ਦੇਰ ਸ਼ਾਮ ਨੂੰ ਬੋਹਾ ਵਿਖੇ ਪਹੁੰਚ ਜਾਵੇਗਾ | ਉਨ੍ਹਾਂ ਦੱਸਿਆ ਕਿ ਉਸ ਦਾ ਸਸਕਾਰ 24 ਦਸੰਬਰ ਨੂੰ ਬਾਅਦ ਦੁਪਹਿਰ 12 ਵਜੇ ਬੋਹਾ ਵਿਖੇ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਮਾ. ਚਰਨਜੀਤ ਸਿੰਘ ਲਹਿਰਾ ਮੁਹੱਬਤ ਨੂੰ ਮੰਡਲ ਪ੍ਰਧਾਨ ਕੀਤਾ ਨਿਯੁਕਤ <br/> ਅਗਲੀ ਖ਼ਬਰ ਸੁਸ਼ਾਸਨ ਹਫ਼ਤੇ ਤਹਿਤ ਭੀਖੀ ਅਤੇ ਬੋੜਾਵਾਲ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।