ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਇਥੋਂ ਦੇ ਚਾਹਲ ਨਗਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਰਾਂ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਮਾਲਕ ਗੌਰਵ ਨੇ ਦੱਸਿਆ ਕਿ ਉਸ ਦੇ ਘਰ ਦੀ ਰਿਪੇਅਰ ਦਾ ਕੰਮ ਚੱਲਦਾ ਹੈ ਤੇ ਉਹ ਨਵੀਆਂ ਤਾਰਾਂ ਲੈ ਕੇ ਆਇਆ ਸੀ ਤੇ ਅਜੇ ਥੋੜ੍ਹੀਆਂ ਤਾਰਾਂ ਹੀ ਪਾਈਆਂ ਸਨ ਤੇ ਬਾਕੀ ਤਾਰ੍ਹਾਂ ਬਾਕੀ ਸਨ | ਉਸ ਨੇ ਦੱਸਿਆ ਕਿ ਉਸ ਦਾ ਕਰੀਬ 70 ਤੋਂ 75 ਹਜ਼ਾਰ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਮੁਤਾਬਿਕ ਚੋਰ ਕਰੀਬ 2.30 ਵਜੇ ਦਾਖ਼ਲ ਹੋਏ ਤੇ ਇਹ ਸਾਮਾਨ ਚੁੱਕ ਕੇ ਲੈ ਗਏ |