ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਸ਼ਰਾਬ ਦਾ ਧੰਦਾ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਤਿੰਨ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਐਕਸਾਈਜ਼ ਇੰਸਪੈਕਟਰ ਸਰਕਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿੱਟੂ ਰਾਮ ਤੇ ਉਸ ਦੀ ਘਰਵਾਲੀ ਦਾ ਭਤੀਜਾ ਸ਼ਾਮ ਲਾਲ ਤੇ ਬੂਟਾ ਰਾਮ ਮਿਲ ਕੇ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਤੇ ਗੱਡੀਆਂ 'ਚ ਤਸਕਰੀ ਕਰਦੇ ਹਨ | ਜਿਸ 'ਤੇ ਕਾਰਵਾਈ ਕਰਦਿਆਂ ਸ਼ਾਮ ਲਾਲ ਪੁੱਤਰ ਰਿੰਕੂ ਵਾਸੀ ਮੁਹੱਲਾ ਮੋਹਕਮਪੁਰ ਹਾਲ ਵਾਸੀ ਢੱਕ ਪੰਡੋਰੀ, ਬੂਟਾ ਰਾਮ ਪੁੱਤਰ ਪਾਲਾ ਰਾਮ ਵਾਸੀ ਸੀਤਲਾ ਮਾਤਾ ਮੰਦਿਰ ਕਾਲੋਨੀ ਬਾਬਾ ਗਧੀਆ ਤੇ ਬਿੱਟੂ ਰਾਮ ਪੁੱਤਰ ਤਰਸੇਮ ਲਾਲ ਵਾਸੀ ਢੱਕ ਪੰਡੋਰੀ ਖ਼ਿਲਾਫ਼ ਕੇਸ ਦਰਜ ਕਰਕੇ ਸ਼ਾਮ ਲਾਲ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਪਾਸੋਂ 87750 ਮਿਲੀਲੀਟਰ ਸ਼ਰਾਬ ਤੇ 23400 ਮਿਲੀ ਬੀਅਰ ਬਰਾਮਦ ਕੀਤੀ ਹੈ |