22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪੀਰ ਬਾਬਾ ਨੌਬਤ ਸ਼ਾਹ ਵਲੀ (ਥਾਣੇ ਵਾਲਾ ਪੀਰ) ਦਾ ਸਾਲਾਨਾ ਸੱਭਿਆਚਾਰਕ ਮੇਲਾ 18 ਨੂੰ

ਅਜੀਤ ਡੈਸਕ 16-06-2025
ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ)-ਪੀਰ ਬਾਬਾ ਨੌਬਤ ਸ਼ਾਹ ਵਲੀ (ਥਾਣਾ ਭੁਲੱਥ ਵਾਲਾ ਪੀਰ) ਦਾ ਸਾਲਾਨਾ ਸੱਭਿਆਚਾਰਕ ਮੇਲਾ 18 ਜੂਨ ਦਿਨ ਬੁੱਧਵਾਰ ਨੂੰ ਥਾਣਾ ਭੁਲੱਥ ਵਿਖੇ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਸਾਧ ਸੰਗਤ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਸਭ ਤੋਂ ਪਹਿਲਾਂ ਝੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਜਾਏਗੀ ਉਪਰੰਤ ਖੁੱਲੇ੍ਹ ਪੰਡਾਲ 'ਚ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ 'ਚ ਕੱਵਾਲ ਵਿਕਰਮ ਵਿਕੀ, ਦਵਿੰਦਰ ਦਿਆਲਪੁਰੀ, ਮਾਸ਼ਾ ਅਲੀ ਤੇ ਫ਼ਿਰੋਜ਼ ਖ਼ਾਨ ਆਪੋ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਗੌਰਵ ਤੂਰਾ (ਆਈ.ਪੀ.ਐਸ.) ਐਸ.ਐਸ.ਪੀ. ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਹੋਰ ਵੱਖ-ਵੱਖ ਥਾਣਿਆਂ ਤੋਂ ਪੁਲਿਸ ਅਫ਼ਸਰ ਇਸ ਮੇਲੇ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਉਣਗੇ | ਮੇਲੇ 'ਚ ਸਟੇਜ ਸਕੱਤਰ ਦੀ ਸੇਵਾ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਨਿਭਾਉਣਗੇ | ਇਸ ਮੌਕੇ 'ਤੇ ਕਰਨੈਲ ਸਿੰਘ (ਪੀ.ਪੀ.ਐਸ.) ਡੀ.ਐਸ.ਪੀ. ਭੁਲੱਥ, ਸਬ ਇੰਸਪੈਕਟਰ ਰਣਜੀਤ ਸਿੰਘ ਥਾਣਾ ਮੁਖੀ ਭੁਲੱਥ, ਮੁੱਖ ਸੇਵਾਦਾਰ ਸੁੱਚਾ ਸਿੰਘ, ਡੇਰਾ ਸੇਵਾਦਾਰ ਮਨਜ਼ੂਰ ਮੁਹੰਮਦ, ਬਲਦੇਵ ਸਿੰਘ ਰੀਡਰ, ਰੁਪਿੰਦਰ ਸਿੰਘ ਰੀਡਰ, ਸੁਖਦੇਵ ਸਿੰਘ, ਸ਼ਹਿਬਾਜ਼ ਖ਼ਾਨ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਟੈਲੀਕਾਮ ਦੀ ਦੁਕਾਨ ਤੋਂ ਚੋਰੀ ਹੋਣ ਸੰਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸੰਤ ਬਾਬਾ ਕੇਵਲ ਦਾਸ ਰੋਹੀ ਵਾਲਿਆਂ ਦੀ ਯਾਦ 'ਚ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।